ਜਦੋਂ ਰੇਸ਼ਮ ਸਿੰਘ ਅਨਮੋਲ ਨੂੰ ਨਾਕੇ 'ਤੇ ਪੁਲਿਸ ਨੇ ਘੇਰਿਆ ਤਾਂ ਇਸ ਤਰ੍ਹਾਂ ਹੋਇਆ ਚਲਾਣ ਤੋਂ ਬਚਾਅ, ਦੇਖੋ ਵੀਡੀਓ

Written by  Aaseen Khan   |  September 13th 2019 10:11 AM  |  Updated: September 13th 2019 10:11 AM

ਜਦੋਂ ਰੇਸ਼ਮ ਸਿੰਘ ਅਨਮੋਲ ਨੂੰ ਨਾਕੇ 'ਤੇ ਪੁਲਿਸ ਨੇ ਘੇਰਿਆ ਤਾਂ ਇਸ ਤਰ੍ਹਾਂ ਹੋਇਆ ਚਲਾਣ ਤੋਂ ਬਚਾਅ, ਦੇਖੋ ਵੀਡੀਓ

ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਟਰੈਫਿਕ ਚਲਾਣ 'ਚ ਵਾਧਾ ਕੀਤਾ ਗਿਆ ਹੈ ਹਰ ਪਾਸੇ ਲੋਕਾਂ 'ਚ ਡਰ ਦੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਭਾਰੀ ਭਾਰੀ ਚਲਾਣ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਚਲਾਣ ਦੀਆਂ ਇਹਨਾਂ ਕੀਮਤਾਂ ਦੇ ਚਲਦਿਆਂ ਵਹਿਕਲਾਂ ਦੇ ਕਾਗਜ਼ ਪੂਰੇ ਹੋਣ 'ਤੇ ਵੀ ਕੋਈ ਪੁਲਿਸ ਨਾਕੇ ਦਾ ਸਾਹਮਣਾ ਕਰਨਾ ਨਹੀਂ ਚਾਹੁੰਦਾ ਜਿਸ 'ਤੇ ਤੰਜ ਕੱਸਦਾ ਵੀਡੀਓ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਹੈ। ਰੇਸ਼ਮ ਸਿੰਘ ਅਨਮੋਲ ਵੱਲੋਂ ਮਜ਼ਾਕੀਆ ਤੌਰ 'ਤੇ ਇਹ ਵੀਡੀਓ ਬਣਾਇਆ ਗਿਆ ਹੈ।

 

View this post on Instagram

 

#followtrafficrules #BeSafe #punjabpolice #khofff #Behappy #Gbu @officialrajbirdhillon

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਇਸ ਵੀਡੀਓ 'ਚ ਪਹਿਲਾਂ ਤਾਂ ਪੁਲਿਸ ਨੂੰ ਦੇਖ ਰੇਸ਼ਮ ਅਨਮੋਲ ਸਕੂਟਰ ਵਾਪਿਸ ਮੋੜ ਲੈਂਦੇ ਹਨ ਪਰ ਜਦੋਂ ਪੁਲਿਸ ਉਹਨਾਂ ਨੂੰ ਘੇਰ ਪੁੱਛਦੀ ਹੈ ਕਿ ਵਾਪਿਸ ਕਿਉਂ ਗਏ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੋਬਾਈਲ ਦਾ ਚਾਰਜਰ ਭੁੱਲ ਆਏ ਸੀ। ਇਹ ਹੀ ਨਹੀਂ ਸਗੋਂ ਇਸ ਵੀਡੀਓ 'ਚ ਉਹਨਾਂ ਦਰਸਾਇਆ ਹੈ ਕਿ ਚਲਾਣ ਦਾ ਖੌਫ ਲੋਕਾਂ 'ਚ ਏਨਾਂ ਹੈ ਕਿ ਸਾਰੇ ਕਾਗਜ਼ ਸਕੂਟਰ ਦੇ ਉੱਪਰ ਹੀ ਚਿਪਕਾਏ ਹੋਏ ਹਨ ਤਾਂ ਜੋ ਬਾਰ ਬਾਰ ਦਿਖਾਉਣ ਦੀ ਜ਼ਰੂਰਤ ਨਾ ਪਵੇ।

ਹੋਰ ਵੇਖੋ : ਪਾਣੀ ਉਤਰਨ ਤੋਂ ਬਾਅਦ ਪਿੰਡਾਂ 'ਚ ਹੋਏ ਨੁਕਸਾਨ ਤੋਂ ਜਾਣੂ ਕਰਵਾ ਰਹੇ ਨੇ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

 

View this post on Instagram

 

Plz donate & support Khalsa Aid ?@khalsa_aid

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਰੇਸ਼ਮ ਸਿੰਘ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕੁਝ ਹੀ ਘੰਟਿਆਂ 'ਚ ਵੀਡੀਓ ਨੂੰ 50 ਹਜ਼ਾਰ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇ ਕਮੈਂਟ ਬਾਕਸ 'ਚ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੀ ਤਰੀਫ ਕੀਤੀ ਜਾ ਰਹੀ ਹੈ। ਇਸ ਵੀਡੀਓ ਰਾਹੀਂ ਰੇਸ਼ਮ ਸਿੰਘ ਅਨਮੋਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਹਿਕਲ ਦੇ ਸਾਰੇ ਕਾਗਜ਼ ਪੂਰੇ ਰੱਖਣ ਦਾ ਸੰਦੇਸ਼ ਵੀ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network