Advertisment

ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ

author-image
By Aaseen Khan
New Update
ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ
Advertisment
ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ: ਰੇਸ਼ਮ ਸਿੰਘ ਅਨਮੋਲ ਜਿੰਨ੍ਹਾਂ ਨੂੰ ਪੰਜਾਬ ਦੇ ਕਿੰਗ ਆਫ ਸਟੇਜ ਵੀ ਕਿਹਾ ਜਾਂਦਾ ਹੈ। ਰੇਸ਼ਮ ਸਿੰਘ ਅਨਮੋਲ ਅੱਜ ਆਪਣਾ 36 ਵਾਂ ਜਨਮ ਦਿਨ ਮਨਾ ਰਹੇ ਹਨ। ਹਰਿਆਣਾ 'ਚ ਅੰਬਾਲਾ ਦੇ ਪਿੰਡ ਨਕਤਪੁਰ 'ਚ 1983 'ਚ ਜਨਮੇ ਰੇਸ਼ਮ ਸਿੰਘ ਅਨਮੋਲ ਖੇਤੀਬਾੜੀ ਨਾਲ ਸੰਬੰਧਤ ਪਰਿਵਾਰ ਚੋਂ ਆਉਂਦੇ ਹਨ। ਬਚਪਨ ਤੋਂ ਹੀ ਗਾਇਕੀ 'ਚ ਕਦਮ ਧਰ ਚੁੱਕੇ ਰੇਸ਼ਮ ਅਨਮੋਲ ਨੇ 2009 'ਚ ਸੁਰਮਾ ਗੀਤ ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ।
 
View this post on Instagram
 

Ajj jindgi da ek hor saal ghat gya haje tak acha insaan ni ban sakya ?? Thanks for your birthday wishes ??

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

Advertisment
ਉਸ ਤੋਂ ਬਾਅਦ 2010 'ਚ ਕੰਗਣਾ ਗੀਤ ਗਾਇਆ ਜੋ ਕਾਫੀ ਮਕਬੂਲ ਹੋਇਆ। ਪਰ ਅਸਲ ਪਹਿਚਾਣ ਰੇਸ਼ਮ ਸਿੰਘ ਅਨਮੋਲ ਨੂੰ ਨਾਗਣੀ ਗੀਤ ਨੇ ਦਵਾਈ ਸੀ। ਉਸ ਤੋਂ ਬਾਅਦ ਤਾਂ ਹਿੱਟ ਗੀਤਾਂ ਦੀ ਝੜੀ ਲਗਾ ਦਿੱਤੀ। ਨਾਗਣੀ 2, ਚੇਤੇ ਕਰਦਾ, ਭਾਬੀ ਥੋਡੀ ਐਂਡ ਆ, ਰਾਹੂ ਕੇਤੂ ਵਰਗੇ ਕਈ ਹਿੱਟ ਗੀਤ ਦਿੱਤੇ। ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਰੇਸ਼ਮ ਅਨਮੋਲ ਨੇ ਅਖਾੜੇ 'ਚ ਲਾਈਵ ਗਾਉਣ ਦੀਆਂ ਬਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਹੋਰਾਂ ਤੋਂ ਸਿੱਖੀਆਂ ਹਨ।
ਇੱਕ ਰਿਐਲਿਟੀ ਸ਼ੋਅ 'ਚ ਫ਼ਾਨੀਲ 'ਚ ਪਹੁੰਚ ਕੇ ਜਿੱਤ ਨਹੀਂ ਸਕੇ ਸੀ ਰੇਸ਼ਮ ਅਨਮੋਲ। ਪਰ ਉਸ ਤੋਂ ਮਹਾਨ ਗੀਤਕਾਰ ਦੇਵ ਥਰੀਕੇ ਜੀ ਦੀ ਨਿਗ੍ਹਾ 'ਚ ਜ਼ਰੂਰ ਆ ਗਏ ਸਨ। ਜਿਸ ਤੋਂ ਬਾਅਦ ਦੇਵ ਥਰੀਕੇ ਹੋਰੀਂ ਰੇਸ਼ਮ ਨੂੰ ਕੁਲਦੀਮ ਮਾਣਕ ਸਾਹਿਬ ਕੋਲ ਲੈ ਗਏ ਜਿੱਥੇ ਉਹਨਾਂ ਦੀ ਗਾਇਕੀ ਤੋਂ ਕੁਲਦੀਪ ਮਾਣਕ ਵੀ ਬੇਅੰਤ ਖੁਸ਼ ਹੋਏ।
Advertisment
ਹੋਰ ਵੇਖੋ : ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ, ਨਾਢੂ ਖਾਂ ਤੇ ਦਿਲ ਦੀਆਂ ਗੱਲਾਂ 'ਚ ਵਾਮੀਕਾ ਦਾ ਕੀ ਚੱਲੇਗਾ ਜਾਦੂ
 
View this post on Instagram
 

New challenge for 20 plus ?????❣️ Upload & Tag me ...

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਉਸ ਤੋਂ ਬਾਅਦ ਦੇਵ ਥਰੀਕੇ ਜੀ ਨੇ ਕੁਲਦੀਪ ਮਾਣਕ ਦੀ ਹੀਰ ਦੀ ਕਲੀ ਦਾ ਦੂਜਾ ਭਾਗ ਰੇਸ਼ਮ ਅਨਮੋਲ ਤੋਂ ਗਵਾਇਆ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ ਦ ਕਿੰਗ ਆਫ ਸਟੇਜ। ਅੱਜ ਕੁਲਦੀਪ ਮਾਣਕ ਦੇ ਦਿੱਤੇ ਉਸ ਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਚੋਟੀ ਦੇ ਸਿੰਗਰਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ। ਇਸ ਸਾਲ ਰੇਸ਼ਮ ਅਨਮੋਲ ਵਿਆਹ ਵਾਲੀ ਜੋੜੀ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ਜਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰੈਪ ਸਟਾਰ ਬੋਹੇਮੀਆ ਨਾਲ ਉਹਨਾਂ ਦਾ ਗੀਤ ਗੋਲ੍ਡਨ ਡਾਂਗ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment