2 ਸਾਲ ਬਾਅਦ ਕੰਮ 'ਤੇ ਪਰਤੀ ਰੀਆ ਚੱਕਰਵਰਤੀ, ਵੀਡੀਓ ਪੋਸਟ ਕਰਕੇ ਲਿਖਿਆ- 'ਕਦੇ ਦਿਲ ਨਾ ਹਾਰੋ'

Written by  Lajwinder kaur   |  February 13th 2022 03:00 PM  |  Updated: February 13th 2022 03:00 PM

2 ਸਾਲ ਬਾਅਦ ਕੰਮ 'ਤੇ ਪਰਤੀ ਰੀਆ ਚੱਕਰਵਰਤੀ, ਵੀਡੀਓ ਪੋਸਟ ਕਰਕੇ ਲਿਖਿਆ- 'ਕਦੇ ਦਿਲ ਨਾ ਹਾਰੋ'

ਅਦਾਕਾਰਾ ਰੀਆ ਚੱਕਰਵਰਤੀ Rhea Chakraborty ਲਈ ਪਿਛਲੇ ਕੁਝ ਸਾਲ ਔਖੇ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਨਿਸ਼ਾਨੇ 'ਤੇ ਸੀ ਪਰ ਹੁਣ ਰੀਆ ਫਿਰ ਤੋਂ ਆਮ ਜ਼ਿੰਦਗੀ 'ਚ ਵਾਪਸੀ ਕਰ ਰਹੀ ਹੈ। ਉਹ ਲਗਭਗ 2 ਸਾਲਾਂ ਬਾਅਦ ਕੰਮ 'ਤੇ ਵਾਪਸ ਆਈ ਹੈ। ਅਦਾਕਾਰਾ ਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਹ ਇੱਕ ਰੇਡੀਓ ਚੈਨਲ ਦੇ ਸਟੂਡੀਓ 'ਚ ਨਜ਼ਰ ਆ ਰਹੀ ਹੈ। ਉਸ ਦੇ ਹੱਥ ਵਿੱਚ ਸਕ੍ਰਿਪਟ ਹੈ ਅਤੇ ਉਹ ਆਪਣੀ ਆਵਾਜ਼ ਰਿਕਾਰਡ ਕਰ ਰਹੀ ਹੈ।

Rhea Chakraborty-Sushant Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਕਬੂਤਰਾਂ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਰੀਆ ਨੇ ਨਵਿਆ ਨਾਇਡੂ ਦੇ ਗੀਤ ਨੂੰ ਵੀਡੀਓ ਨਾਲ ਜੋੜਿਆ ਹੈ। ਉਸ ਨੇ ਕੈਪਸ਼ਨ 'ਚ ਲਿਖਿਆ- 'ਕੱਲ੍ਹ, ਮੈਂ 2 ਸਾਲ ਬਾਅਦ ਕੰਮ 'ਤੇ ਗਈ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਔਖੇ ਸਮੇਂ ਵਿੱਚ ਮੇਰੇ ਨਾਲ ਖੜੇ ਰਹੇ। ਜੋ ਮਰਜ਼ੀ ਹੋਵੇ, ਸੂਰਜ ਹਮੇਸ਼ਾ ਚਮਕਦਾ ਹੈ। ਕਦੇ ਹਾਰ ਨਹੀਂ ਮੰਣਨੀ.'

ਹੋਰ ਪੜ੍ਹੋ :ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’

 

Rhea Chakraborty Gets Emotional As It’s Been A Month To Sushant Singh Rajput’s Death, Read Heartfelt Note

ਰੀਆ ਦੀ ਪੋਸਟ 'ਤੇ ਉਸ ਦੀ ਕਰੀਬੀ ਦੋਸਤ ਸ਼ਿਬਾਨੀ ਦਾਂਡੇਕਰ ਨੇ ਲਿਖਿਆ- 'ਯੈੱਸ ਗਰਲ ਗੋ।' ਮੱਲਿਕਾ ਦੁਆ ਨੇ ਉਸ ਨੂੰ ਮਜ਼ਬੂਤ ​​ਰਹਿਣ ਲਈ ਕਿਹਾ। ਪੱਤਰਲੇਖਾ ਨੇ ਦਿਲ ਦਾ ਇਮੋਸ਼ਨ ਬਣਾਇਆ ਹੈ। ਇੱਕ ਯੂਜ਼ਰ ਨੇ ਲਿਖਿਆ, ‘ਇਸ ਤਰ੍ਹਾਂ ਮਜ਼ਬੂਤ ​​ਰਹੋ।’ ਇਸ ਤਰ੍ਹਾਂ ਕਈ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦੱਸ ਦਈਏ ਰੀਆ ਚੱਕਵਰਤੀ ਆਖਰੀ ਵਾਰ ਨਿਰਦੇਸ਼ਕ ਰੂਮੀ ਜਾਫਰੀ ਦੀ ਫਿਲਮ 'ਚਿਹਰੇ' 'ਚ ਨਜ਼ਰ ਆਈ ਸੀ। ਇਸ ਦੀ ਸ਼ੂਟਿੰਗ 2019 ਵਿੱਚ ਹੋਈ ਸੀ। ਫ਼ਿਲਮ ਵਿੱਚ ਅਮਿਤਾਭ ਬੱਚਨ, ਇਮਰਾਨ ਹਾਸ਼ਮੀ, ਰਘੁਬੀਰ ਯਾਦਵ ਅਤੇ ਅਨੂੰ ਕਪੂਰ ਨੇ ਅਭਿਨੈ ਕੀਤਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network