ਆਈ ਫੋਨ ਸਮੁੰਦਰ ’ਚ ਡਿੱਗਿਆ ਤਾਂ ਮੱਛੀ ਨੇ ਕੀਤਾ ਵਾਪਿਸ, ਰਿਚਾ ਚੱਡਾ ਨੇ ਸ਼ੇਅਰ ਕੀਤੀ ਵੀਡੀਓ

written by Rupinder Kaler | February 10, 2020

ਰਿਚਾ ਚੱਡਾ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਵਾਤਾਵਰਣ ਤੇ ਸਮੇਂ ਦੀ ਸਿਆਸਤ ਦੀਆਂ ਪੋਸਟਾਂ ਵੀ ਸੋਸ਼ਲ ਮੀਡੀਆ ਤੇ ਪਾਉਂਦੀ ਹੈ । ਉਹਨਾਂ ਨੇ ਹਾਲ ਹੀ ਵਿੱਚ ਇੱਕ ਰੀਟਵੀਟ ਕੀਤਾ ਹੈ, ਜਿਸ ਵਿੱਚ ਇੱਕ ਮੱਛੀ ਸਮੁੰਦਰ ਵਿੱਚੋਂ ਆਈ ਫੋਨ ਕੱਢ ਕੇ ਔਰਤ ਨੂੰ ਫੜਾਉਂਦੀ ਹੈ । ਇਹ ਟਵੀਟ ਸਾਇੰਸ ਗਰਲ ਵੱਲੋਂ ਸ਼ੇਅਰ ਕੀਤਾ ਗਿਆ ਹੈ । https://www.instagram.com/p/B8UEnA-p-kp/ ਉਹਨਾਂ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ‘ਇਹ ਉਹ ਮੂਵਮੈਂਟ ਹੈ ਜਦੋਂ ਇੱਕ ਵੇਲ੍ਹ ਨੇ ਇੱਕ ਔਰਤ ਦਾ ਆਈ ਫੋਨ ਸਮੁੰਦਰ ਵਿੱਚੋਂ ਕੱਢ ਕੇ ਵਾਪਿਸ ਕਰ ਦਿੱਤਾ, ਇਸ ਔਰਤ ਨੇ ਗਲਤੀ ਨਾਲ ਆਪਣਾ ਫੋਨ ਪਾਣੀ ਵਿੱਚ ਸੁੱਟ ਦਿੱਤਾ ਸੀ, ਇਹ ਵੀਡੀਓ ਨਾਰਵੇ ਦੇ ਹੈਮਰਫੇਸਟ ਹਾਰਬੀ ਦੀ ਹੈ’ । [embed]https://www.instagram.com/p/B8MUWUaJpGk/[/embed] ਖ਼ਬਰਾਂ ਮੁਤਾਬਿਕ ਇਸ ਮੱਛੀ ਨੂੰ ਜਾਸੂਸੀ ਮੱਛੀ ਵੀ ਕਿਹਾ ਜਾਂਦਾ ਹੈ ਕਿਉਂਕਿ ਕੁਝ ਦੇਸ਼ ਇਹਨਾਂ ਮੱਛੀਆਂ ਨੂੰ ਹਥਿਆਰ ਲਿਜਾਣ ਕੈਮਰਾ ਲਿਜਾਣ ਜਾਂ ਕੁਝ ਖ਼ਾਸ ਕੰਮਾਂ ਲਈ ਟ੍ਰੇਨਿੰਗ ਦਿੰਦੇ ਹਨ । ਸ਼ਾਇਦ ਇਸੇ ਲਈ ਰਿਚਾ ਚੱਡਾ ਨੂੰ ਇਹ ਵੀਡੀਓ ਏਨੀ ਪਸੰਦ ਆਈ ਹੈ । ਜਿਸ ਕਰਕੇ ਉਹਨਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ । https://twitter.com/gunsnrosesgirl3/status/1225514348900167681

0 Comments
0

You may also like