ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਹਲਦੀ ਤੇ ਸੰਗੀਤ ਸੈਰਾਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਹੱਦ ਖੁਸ਼ ਨਜ਼ਰ ਆਇਆ ਜੋੜਾ

written by Pushp Raj | October 03, 2022 12:32pm

Richa Chadha-Ali Fazal wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਚਾ ਚੱਢਾ ਤੇ ਅਲੀ ਫਜ਼ਲ ਜਲਦ ਹੀ ਵਿਆਹ ਕਵਾਉਣ ਜਾ ਰਹੇ ਹਨ। ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਦੋਹਾਂ ਦੇ ਵਿਆਹ ਦੀਆਂ ਪ੍ਰੀ ਵੈਡਿੰਗ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਮਹਿੰਦੀ ਤੇ ਪ੍ਰੀ ਵੈਡਿੰਗ ਸ਼ੂਟ ਤੋਂ ਬਾਅਦ ਇਸ ਜੋੜੇ ਦੀ ਹਲਦੀ ਦੀ ਰਸਮ ਤੇ ਸੰਗੀਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Instagram

ਦੱਸ ਦਈਏ ਕਿ ਰਿਚਾ ਅਤੇ ਅਲੀ 6 ਅਕਤੂਬਰ ਨੂੰ ਵਿਆਹ ਬੰਧਨ 'ਚ ਬੱਝਣ ਵਾਲੇ ਹਨ। ਰਿਚਾ ਅਤੇ ਅਲੀ ਦਾ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਜੋੜੇ ਦੀ ਹਾਲ ਹੀ ਵਿੱਚ ਮਹਿੰਦੀ ਅਤੇ ਕਾਕਟੇਲ ਪਾਰਟੀ ਤੋਂ ਬਾਅਦ ਹੁਣ ਹਲਦੀ ਤੇ ਸੰਗੀਤ ਦੀ ਰਸਮ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਰਿਚਾ ਅਤੇ ਅਲੀ ਦੋਹਾਂ ਨੇ ਅੱਜ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਲਦੀ  ਦੀ ਰਸਮ ਅਤੇ ਸੰਗੀਤ ਦੀਆਂ ਇਹ ਪਿਆਰੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਹੁਣ ਰਿਚਾ ਅਤੇ ਅਲੀ ਦੀ ਹਲਦੀ ਤੇ ਸੰਗੀਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source: Instagram

ਇਸ ਕਪਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰਿਚਾ ਨੇ ਬੇਹੱਦ ਹਲਕੇ ਗੁਲਾਬੀ ਰੰਗ ਦਾ ਬੇਹੱਦ ਖੂਬਸੂਰਤ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਹਲਕਾ ਮੇਅਕਪ ਕੀਤਾ ਹੈ। ਰਿਚਾ ਇਸ ਗਾਊਨ ਵਿੱਚ ਬੇਹੱਦ ਪਿਆਰੀ ਲੱਗ ਰਹੀ ਹੈ। ਦੂਜੇ ਪਾਸੇ ਅਲੀ ਫਜ਼ਲ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰਿਚਾ ਤੇ ਅਲੀ ਇੱਕ ਦੂਜੇ 'ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ਦੇ ਵਿੱਚ ਰਿਚਾ ਆਪਣੇ ਹੱਥਾਂ 'ਤੇ ਮਹਿੰਦੀ ਲਗਵਾਉਂਦੇ ਹੋਏ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ 'ਚ ਇਹ ਖੂਬਸੂਰਤ ਜੋੜੀ ਇੱਕਠੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਦੋਹਾਂ ਸਿਤਾਰਿਆਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ।

Image Source: Instagram

ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' 'ਚ ਸੈਫ ਅਲੀ ਖ਼ਾਨ ਦਾ ਲੁੱਕ ਦੇਖ ਦਰਸ਼ਕਾਂ ਨੂੰ ਆਇਆ ਗੁੱਸਾ, ਜਾਣੋ ਵਜ੍ਹਾ

ਫੈਨਜ਼ ਲਗਾਤਾਰ ਰਿਚਾ ਅਤੇ ਅਲੀ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਦੁਲਹਨ ਬਣਨ ਤੋਂ ਪਹਿਲਾਂ ਰਿਚਾ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਫੈਨਜ਼ ਲਗਾਤਾਰ ਇਨ੍ਹਾਂ ਤਸਵੀਰਾਂ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦਈਏ ਕਿ ਰਿਚਾ ਅਤੇ ਅਲੀ ਫਜ਼ਲ 6 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦਿੱਲੀ ਵਿੱਚ ਵਿਆਹ ਤੋਂ ਬਾਅਦ, ਇਹ ਜੋੜਾ 7 ਅਕਤੂਬਰ ਨੂੰ ਮੁੰਬਈ ਵਿੱਚ ਆਪਣੇ ਸਹਿ ਕਲਾਕਾਰਾਂ ਅਤੇ ਦੋਸਤਾਂ ਲਈ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕਰੇਗਾ।

 

View this post on Instagram

 

A post shared by Richa Chadha (@therichachadha)

You may also like