ਰਿਚਾ ਚੱਢਾ ਤੇ ਅਲੀ ਫਜ਼ਲ ਅਗਲੇ ਸਾਲ ਮਾਰਚ 'ਚ ਕਰਵਾਉਣਗੇ ਵਿਆਹ

written by Pushp Raj | December 23, 2021

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਤੇ ਅਲੀ ਫਜ਼ਲ ਆਪਣੇ ਲਵ ਲਾਈਫ਼ ਦੇ ਕਾਰਨ ਸੁਰਖੀਆਂ ਵਿੱਚ ਹਨ। ਇਸ ਜੋੜੀ ਦੇ ਫੈਨਜ਼ ਲੰਮੇਂ ਸਮੇਂ ਤੋਂ ਇਨ੍ਹਾਂ ਦੇ ਵਿਆਹ ਦੀ ਉਡੀਕ ਵਿੱਚ ਹਨ। ਇਹ ਜੋੜ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹੈ।
ਅਜਿਹਾ ਮੰਨਿਆ ਜਾ ਰਿਹਾ ਸੀ, ਲਗਾਤਾਰ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰਨ ਮਗਰੋਂ ਰਿਚਾ ਚੱਢਾ ਤੇ ਅਲੀ ਫਜ਼ਲ ਸਾਲ 2020 ਵਿੱਚ ਵਿਆਹ ਕਰਵਾਉਣਗੇ, ਪਰ ਕੋਰੋਨਾ ਮਹਾਂਮਾਰੀ ਦੇ ਚਲਦੇ ਅਜਿਹਾ ਨਾ ਹੋ ਸਕਿਆ। ਸਾਲ 2021 ਵਿੱਚ ਵੀ ਇਸ ਕਪਲ ਨੇ ਵਿਆਹ ਨਹੀਂ ਕਰਵਾਇਆ।

Image Source: Google

ਹਲਾਂਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਦੋਹਾਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ, ਪਰ ਇਸ ਉੱਤੇ ਸਫਾਈ ਦਿੰਦੇ ਹੋਏ ਅਲੀ ਫਜ਼ਲ ਨੇ ਦੱਸਿਆ ਕਿ ਉਨ੍ਹਾਂ ਨੇਅਜੇ ਵਿਆਹ ਨਹੀਂ ਕਰਵਾਇਆ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਬੀ-ਟਾਊਨ ਵਿੱਚ ਇਸ ਜੋੜੀ ਦੇ ਵਿਆਹ ਸਬੰਧੀ ਮੁੜ ਚਰਚਾ ਸ਼ੁਰੂ ਹੋ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਿਚਾ ਤੇ ਅਲੀ ਫਜ਼ਲ ਕੋਲ ਅਗਲੇ ਸਾਲ ਲਈ ਕਈ ਨਵੇਂ ਪ੍ਰੋਜੈਕਟਸ ਨਾਲ ਲਾਈਨਅਪ ਹਨ, ਜਿਸ ਦੇ ਕਾਰਨ ਅਗਲੇ ਸਾਲ ਦੋਵੇਂ ਬੇਹੱਦ ਮਸਰੂਫ ਰਹਿਣਗੇ। ਅਲੀ ਵੀ ਕਈ ਹਾਲੀਵੱਡ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਹਨ। ਇਸ ਲਈ ਉਹ ਸਾਲ 2022 ਦੇ ਮਾਰਚ ਮਹੀਨੇ ਵਿੱਚ ਵਿਆਹ ਕਰਵਾਉਣਗੇ।

Richa Chadha and Ali Fazal Image Source: Google

ਖ਼ਬਰਾਂ ਦੇ ਮੁਤਾਬਕ ਇਹ ਜੋੜੀ ਆਪਣੀ ਡੈਸਟੀਨੇਸ਼ਨ ਵੈਡਿੰਗ ਲਈ ਸਹੀ ਥਾਂ ਦੀ ਭਾਲ ਵਿੱਚ ਜੁੱਟੀ ਹੋਈ ਹੈ। ਇਨ੍ਹਾਂ ਦਾ ਵਿਆਹ ਦੋ ਥਾਵਾਂ ਦਿੱਲੀ ਤੇ ਮੁੰਬਈ ਦੇ ਵਿੱਚ ਹੋਵੇਗਾ। ਇਹ ਵਿਆਹ ਇੱਕ ਨਿੱਜੀ ਸਮਾਗਮ ਵਾਂਗ ਹੋਵੇਗਾ, ਇਸ ਵਿੱਚ ਮਹਿਜ਼ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਲ ਹੋਣਗੇ।

Image Source: Google

ਹੋਰ ਪੜ੍ਹੋ : ਸਨੀ ਲਿਓਨੀ 'ਤੇ ਲੱਗੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼

ਦੱਸ ਦਈਏ ਕਿ ਰਿਚਾ ਤੇ ਅਲੀ ਨੇ ਪਹਿਲੀ ਵਾਰ ਸਾਲ 2013 ਦੇ ਵਿੱਚ ਫੁਕਰੇ ਫ਼ਿਲਮ ਦੇ ਦੌਰਾਨ ਇੱਕਠੇ ਕੰਮ ਕੀਤਾ ਸੀ। ਉਸ ਸਮੇਂ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਅਜੇ ਵੀ ਉਂਝ ਹੀ ਬਰਕਰਾਰ ਹੈ। ਦੋਹਾਂ ਨੇ ਆਪਣੇ ਰਿਲੇਸ਼ਨਸ਼ਿਪ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਤਸਵੀਰਾਂ ਪੋਸਟ ਕਰਕੇ ਫੈਨਜ਼ ਤੇ ਦੋਸਤਾਂ ਨਾਲ ਸਾਂਝੀ ਕੀਤੀ ਸੀ। ਹੁਣ ਇਸ ਜੋੜੀ ਦੇ ਦੋਸਤ ਤੇ ਫੈਨਜ਼ ਇਨ੍ਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ। ਫਿਲਹਾਲ ਖ਼ੁਦ ਦੇ ਵਿਆਹ ਸਬੰਧੀ ਇਸ ਜੋੜੀ ਨੇ ਅਜੇ ਤੱਕ ਕਈ ਆਫ਼ੀਸ਼ੀਅਲ ਬਿਆਨ ਨਹੀਂ ਦਿੱਤਾ ਹੈ।

You may also like