ਵਿਆਹ ਦੀ ਰਸਮਾਂ ‘ਚ ਖੂਬ ਮਸਤੀ ਕਰ ਰਹੇ ਨੇ ਰਿਚਾ ਚੱਢਾ ਤੇ ਅਲੀ ਫਜ਼ਲ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

written by Lajwinder kaur | October 02, 2022 10:03am

Richa Chadha and Ali Fazal's Haldi ceremony: ਮਾਇਆ ਨਗਰੀ ਦਾ ਇੱਕ ਹੋਰ ਜੋੜਾ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜੀ ਹਾਂ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਲਗਭਗ 2 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਇਸ ਜੋੜੇ ਦੀਆਂ ਪ੍ਰੀ-ਵੈਡਿੰਗ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ’ਚ ਰਿਚਾ-ਅਲੀ ਦੀ ਹਲਦੀ-ਸੰਗੀਤ ਅਤੇ ਕਾਕਟੇਲ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ‘ਚ ਦੋਵੇਂ ਜਣੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਨਾਲ ਸਾਂਝਾ ਕੀਤਾ ਬੇਹੱਦ ਹੀ ਕਿਊਟ ਜਿਹਾ ਵੀਡੀਓ

inside image of rich wedding Image Source : Instagram

ਹਲਦੀ ਦੀ ਰਸਮ

ਸੋਸ਼ਲ ਮੀਡੀਆ ਉੱਤੇ ਰਿਚਾ ਅਤੇ ਅਲੀ ਦੀ ਹਲਦੀ ਦੀ ਰਸਮ ਵਾਲੀ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਰਿਚਾ ਚੱਢਾ ਅਤੇ ਅਲੀ ਫਜ਼ਲ ਫੁੱਲਾਂ ਨਾਲ ਹਲਦੀ ਦੀ ਰਸਮ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਨੇ ਹੱਥਾਂ ’ਚ ਫੁੱਲ ਫੜ੍ਹ ਹੋਏ ਹਨ। ਰਿਸ਼ਤੇਦਾਰ ਤੇ ਦੋਸਤ ਦੋਵਾਂ ਉੱਤੇ ਫੁੱਲ ਪਾ ਰਹੇ ਹਨ। ਤਸਵੀਰ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਵੇਂ ਜਣੇ ਆਪਣੇ ਇਨ੍ਹਾਂ ਖ਼ਾਸ ਪਲਾਂ ਦਾ ਖੂਬ ਆਨੰਦ ਲੈ ਰਹੇ ਹਨ।

inside image of richa and ali wedding Image Source : Instagram

ਇਸ ਜੋੜੇ ਦੇ ਸੰਗੀਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਇਹ ਜੋੜਾ ਆਪਣੇ ਪਰਿਵਾਰ ਨਾਲ  ਪੋਜ਼ ਦਿੰਦੇ ਨਜ਼ਰ ਆਏ। ਰਿਚਾ ਚੱਢਾ ਪੀਚ ਰੰਗ ਦੇ ਲਹਿੰਗੇ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਅਲੀ ਸਫੇਦ ਸ਼ੇਰਵਾਨੀ ’ਚ ਕਾਫ਼ੀ ਖੂਬਸੂਰਤ ਲੱਗ ਰਿਹਾ ਸੀ।

ਰਿਚਾ ਨੇ ਹਾਲ ਹੀ ’ਚ ਆਪਣੇ ਇੰਸਟਾ ਹੈਂਡਲ ’ਤੇ ਆਪਣੇ ਕਾਕਟੇਲ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਰਿਚਾ ਨੇ ਹੈਵੀ ਵਰਕ ਨਾਲ ਗੋਲਡਨ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਦੋਵੇਂ ਇੱਕ ਦੂਜੇ ਨਾਲ ਖੂਬ ਪੋਜ਼ ਦੇ ਰਹੇ ਹਨ।

Richa Chadha And Ali Fazal- Image Source : Instagram

ਖ਼ਬਰਾਂ ਮੁਤਾਬਕ ਇਹ ਜੋੜਾ 6 ਅਕਤੂਬਰ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਵੇਗਾ। ਅਲੀ ਨੇ 2019 ’ਚ ਰਿਚਾ ਨੂੰ ਪ੍ਰਪੋਜ਼ ਕੀਤਾ ਸੀ। ਦੋਵੇਂ 2020 ’ਚ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਯੋਜਨਾ ਬਣਾ ਰਹੇ ਸਨ, ਪਰ ਕੋਵਿਡ ਮਹਾਂਮਾਰੀ ਦੇ ਕਾਰਨ ਇਸਨੂੰ ਮੁਲਤਵੀ ਕਰਨਾ ਪਿਆ।

 

View this post on Instagram

 

A post shared by Bollywood Now (@the_bollywood_now)

You may also like