ਕਿਸਾਨਾਂ ਦੇ ਵੀਡੀਓ ਨੂੰ ਰਿਚਾ ਚੱਢਾ ਨੇ ਸ਼ੇਅਰ ਕਰਦੇ ਹੋਏ ਲਿਖਿਆ ਡਾਂਸ ਆਫ ਡੈਮੋਕ੍ਰੇਸੀ

written by Shaminder | February 10, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ । ਕਿਸਾਨ ਸ਼ਾਂਤਪੂਰਨ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ । richa chadha ਇਸ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਰਿਚਾ ਚੱਢਾ ਨੇ ਵੀ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ : ਝੂੱਗੀ ਵਿੱਚ ਰਹਿਣ ਵਾਲੇ ਇਸ ਬੱਚੇ ਦਾ ਵੀਡੀਓ ਦੇਖਕੇ ਬਾਲੀਵੁੱਡ ਦੇ ਸਿਤਾਰੇ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਹੋਏ ਮਜ਼ਬੂਰ
Richa Chadha ਇਸ ਵੀਡੀਓ ‘ਚ ਪ੍ਰਦਰਸ਼ਨ ‘ਚ ਸ਼ਾਮਿਲ ਔਰਤਾਂ ਅਤੇ ਬਜ਼ੁਰਗ ਕਿਸਾਨ ਨੱਚਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਰਿਚਾ ਚੱਢਾ ਨੇ ਲਿਖਿਆ ਕਿ ‘ਡਾਂਸ ਆਫ ਡੈਮੋਕ੍ਰੇਸੀ’। ਵੀਡੀਓ ‘ਚ ਮਹਿਲਾ ਦੇ ਡਾਂਸ ਨੂੰ ਲੈ ਕੇ ਨਾਰੀ ਸ਼ਕਤੀ ਜ਼ਿੰਦਾਬਾਦ ਦੇ ਨਾਅਰੇ ਵੀ ਖੂਬ ਲਗਾਏ ਜਾ ਰਹੇ ਹਨ । delhi farmer protest ਇਸ ਤੋਂ ਪਹਿਲਾਂ ਵੀ ਰਿਚਾ ਚੱਢਾ ਵੱਲੋਂ ਕਿਸਾਨਾਂ ਦੇ ਸਮਰਥਨ ‘ਚ ਕਈ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ ।ਦੱਸ ਦਈਏ ਕਿ ਇਸ ਵੀਡੀਓ ਨੂੰ ਕਿਸੇ ਯੂਜ਼ਰ ਨੇ ਸ਼ੇਅਰ ਕੀਤਾ ਸੀ ਜਿਸ ‘ਤੇ ਰਿਚਾ ਚੱਢਾ ਨੇ ਰੀਟਵੀਟ ਕੀਤਾ ਹੈ । https://twitter.com/VishalLochab6/status/1359169085880360961  

0 Comments
0

You may also like