ਉਨਾਵ ‘ਚ ਤਿੰਨ ਭੈਣਾਂ ਨਾਲ ਹੋਈ ਦਰਿੰਦਗੀ ਤੇ ਰਿਚਾ ਚੱਢਾ ਨੇ ਕੀਤਾ ਟਵੀਟ, ਉਨਾਵ ਨੂੰ ਕੁੜੀਆਂ ਲਈ ਦੱਸਿਆ ਨਰਕ

written by Shaminder | February 18, 2021

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਉਨਾਵ ਦੀ ਘਟਨਾ ‘ਤੇ ਟਵੀਟ ਕੀਤਾ ਹੈ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਸਵਰਗ ਤੇ ਨਰਕ ਧਰਤੀ ‘ਤੇ ਹੈ ਅਤੇ ਉਨਾਵ ਔਰਤਾਂ ਲਈ ਨਰਕ ਹੈ। richaਖਾਸ ਤੌਰ ‘ਤੇ ਬਹੁਤ ਹੀ ਖਰਾਬ, ਜ਼ਿੰਦਗੀ ਦੀ ਖਾਤਿਰ ਜੰਗ ਲੜ ਰਹੀ ਕੁੜੀ ਲਈ ਪ੍ਰਾਰਥਨਾ, ਇਸ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਕਾਰਨ ਵਾਰ-ਵਾਰ ਅਜਿਹਾ ਹੋ ਰਿਹਾ ਹੈ । ਹੋਰ ਪੜ੍ਹੋ : ਇਹ ਹੈ ਮਲਾਇਕਾ ਦੀ ਖੂਬਸੂਰਤੀ ਦਾ ਰਾਜ਼, ਤੁਸੀ ਵੀ ਜਾਣ ਕੇ ਹੋ ਜਾਵੋਗੇ ਹੈਰਾਨ
Richa Chadha And Ali Fazal’ ਉਨਾਵ ਹਾਥਰਸ ਨਹੀਂ ਬਣੇਗਾ, ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ’ ।ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਉਨਾਵ ‘ਚ ਤਿੰਨ ਭੈਣਾਂ ਮ੍ਰਿਤਕ ਹਾਲਤ ‘ਚ ਮਿਲੀਆਂ ਸਨ। ਤਿੰਨੋਂ ਨਾਬਾਲਗ ਦਲਿਤ ਕੁੜੀਆਂ ਜੰਗਲ ‘ਚ ਚਾਰਾ ਲੈਣ ਗਈਆਂ ਸਨ। richa ਪਰ ਦੋ ਮ੍ਰਿਤਕ ਮਿਲੀਆਂ ਜਦੋਂਕਿ ਇੱਕ ਬੇਹੋਸ਼ ਮਿਲੀ ਸੀ। ਇਹ ਤਿੰਨੋਂ ਆਪਸ ‘ਚ ਬੱਝੀਆਂ ਹੋਈਆਂ ਸਨ । ਵਾਰਦਾਤ ਉਨਾਵ ਦੇ ਬਬਰੂਹਾ ਪਿੰਡ ਦੀ ਹੈ । https://twitter.com/RichaChadha/status/1362250784600068099 ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਅਦਾਕਾਰਾਂ ਦੇ ਪ੍ਰਤੀਕਰਮ ਆ ਰਹੇ ਹਨ।ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਅਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ।

0 Comments
0

You may also like