ਰਿਚਾ ਚੱਡਾ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ, ਜਾਣੋ ਕਦੋਂ ਅਤੇ ਕਿੱਥੇ ਰਚਾਉਣ ਜਾ ਰਹੀ ਵਿਆਹ

Written by  Shaminder   |  February 21st 2020 03:57 PM  |  Updated: February 21st 2020 03:57 PM

ਰਿਚਾ ਚੱਡਾ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ, ਜਾਣੋ ਕਦੋਂ ਅਤੇ ਕਿੱਥੇ ਰਚਾਉਣ ਜਾ ਰਹੀ ਵਿਆਹ

ਅਦਾਕਾਰਾ ਕਾਮਿਆ ਪੰਜਾਬੀ ਤੋਂ ਬਾਅਦ ਹੁਣ ਅਦਾਕਾਰਾ ਰਿਚਾ ਚੱਡਾ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ  ।ਖ਼ਬਰਾਂ ਮੁਤਾਬਿਕ ਅਲੀ ਫਜ਼ਲ ਦੇ ਨਾਲ ਰਿਚਾ ਚੱਡਾ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ ।ਇਨ੍ਹਾਂ ਦੋਨਾਂ ਨੇ ਫ਼ਿਲਮ 'ਫੁਕਰੇ' 'ਚ ਵੀ ਇੱਕਠਿਆਂ ਕੰਮ ਕੀਤਾ ਸੀ ।ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਵਿਆਹ ਦੀ ਤਰੀਕ ਵੀ ਆ ਚੁੱਕੀ ਹੈ ।

ਹੋਰ ਵੇਖੋ:ਆਈ ਫੋਨ ਸਮੁੰਦਰ ’ਚ ਡਿੱਗਿਆ ਤਾਂ ਮੱਛੀ ਨੇ ਕੀਤਾ ਵਾਪਿਸ, ਰਿਚਾ ਚੱਡਾ ਨੇ ਸ਼ੇਅਰ ਕੀਤੀ ਵੀਡੀਓ

https://www.instagram.com/p/B8g2XK-j-ib/

ਖ਼ਬਰਾਂ ਮੁਤਾਬਿਕ ਰਿਚਾ ਚੱਡਾ ਅਤੇ ਅਲੀ ਫਜ਼ਲ ਆਪਣੇ ਪਰਿਵਾਰ ਵਾਲਿਆਂ ਦੀ ਸਲਾਹ ਦੇ ਨਾਲ ਦਿੱਲੀ 'ਚ ਕੋਰਟ ਮੈਰਿਜ ਕਰਨ ਜਾ ਰਹੇ ਹਨ ।ਇਸ ਤੋਂ ਬਾਅਦ ਉਹ ਦਿੱਲੀ 'ਚ ਗ੍ਰੈਂਡ ਪਾਰਟੀ ਦੇਣਗੇ ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ੧੮ ਅਪ੍ਰੈਲ ਨੂੰ ਵਿਆਹ ਕਰਵਾ ਸਕਦੇ ਹਨ ।

https://www.instagram.com/p/B8boEPvpJNW/

ਜਿਸ 'ਚ ਬਾਲੀਵੁੱਡ ਦੇ ਸਿਤਾਰੇ ਸ਼ਾਮਿਲ ਹੋਣਗੇ ।ਦੋਵੇਂ ਤਿੰਨ ਜਗ੍ਹਾ 'ਤੇ ਰਿਸੈਪਸ਼ਨ ਪਾਰਟੀ ਦੇਣਗੇ ਪਹਿਲਾਂ ਦਿੱਲੀ, ਲਖਨਊ ਅਤੇ ਫਿਰ ਮੁੰਬਈ 'ਚ ਪਾਰਟੀ ਦੇਣਗੇ ।ਦੋਵਾਂ ਦੇ ਫੈਂਸ ਵੀ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

ਹੁਣ ਵੇਖਣਾ ਇਹ ਹੋਵੇਗਾ ਕਿ ਦੋਵਾਂ ਦੇ ਵਿਆਹ ਦੀ ਇਹ ਖ਼ਬਰ ਕਿੱਥੋਂ ਤੱਕ ਸੱਚ ਹੈ । ਦੱਸ ਦਈਏ ਕਿ ਦੋਵੇਂ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network