ਰਿਚਾ ਚੱਢਾ ਦੀ ਨਵੀਂ ਫ਼ਿਲਮ 'ਮੈਡਮ ਚੀਫ ਮਿਨੀਸਟਰ' ਦਾ ਆਫੀਸ਼ੀਅਲ ਪੋਸਟਰ ਰਿਲੀਜ਼

written by Rupinder Kaler | January 04, 2021

ਅਦਾਕਾਰਾ ਰਿਚਾ ਚੱਢਾ ਆਪਣੀ ਆਉਣ ਵਾਲੀ ਫ਼ਿਲਮ 'ਮੈਡਮ ਚੀਫ ਮਿਨੀਸਟਰ' ਨੂੰ ਲੈ ਕੇ ਕਾਫੀ ਉਸ਼ਾਹਿਤ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਫਿਲਮ ਅਸਲ ਜ਼ਿੰਦਗੀ 'ਤੇ ਅਧਾਰਤ ਹੈ । ਖ਼ਬਰਾਂ ਮੁਤਾਬਿਕ ਇਸ ਫਿਲਮ ਵਿੱਚ ਤੁਸੀਂ ਰਿਚਾ ਚੱਢਾ ਨੂੰ ਯੂਪੀ ਦੀ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ ਵਿਚ ਦੇਖੋਗੇ। ਫ਼ਿਲਹਾਲ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ :

ਜਦ ਤੋਂ ਇਸ ਫਿਲਮ ਦੀ ਫਸਟ ਲੁਕ ਸਾਹਮਣੇ ਆਈ ਹੈ, ਉਦੋਂ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਪੋਸਟਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਪੋਸਟਰ ਵਿੱਚ ਰਿਚਾ ਦੇ ਵਾਲ ਛੋਟੇ ਹਨ ।

ਭੂਸ਼ਨ ਕੁਮਾਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸੁਭਾਸ਼ ਕਪੂਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫਿਲਮ 'ਮੈਡਮ ਚੀਫ ਮਿਨੀਸਟਰ' 22 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

You may also like