ਰਿਧਿਮਾ ਕਪੂਰ ਨੇ ਆਪਣੇ ਮਰਹੂਮ ਪਿਤਾ ਰਿਸ਼ੀ ਕਪੂਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

Written by  Lajwinder kaur   |  September 04th 2020 09:54 AM  |  Updated: September 04th 2020 09:58 AM

ਰਿਧਿਮਾ ਕਪੂਰ ਨੇ ਆਪਣੇ ਮਰਹੂਮ ਪਿਤਾ ਰਿਸ਼ੀ ਕਪੂਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ ਜੋ ਕਿ ਦੋ ਸਾਲ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ, ਇਸੇ ਸਾਲ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । ਜਿਸ ਤੋਂ ਬਾਅਦ ਪਰਿਵਾਰ, ਪੂਰੇ ਬਾਲੀਵੁੱਡ ਤੇ ਫੈਨਜ਼ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਧੱਕਾ ਲੱਗਿਆ ਸੀ । ਅੱਜ ਉਨ੍ਹਾਂ ਦਾ 68ਵਾਂ ਜਨਮ ਦਿਨ ਹੈ, ਜਿਸ ਨੂੰ ਲੈ ਕੇ ਪਰਿਵਾਰ ਵਾਲੇ ਤੇ ਫੈਨਜ਼ ਰਿਸ਼ੀ ਕੂਪਰ ਨੂੰ ਯਾਦ ਕਰ ਰਹੇ ਨੇ ।

ਹੋਰ ਵੇਖੋ : ਜਸਵਿੰਦਰ ਬਰਾੜ ਦੇ ਬੇਟੇ ਦੀ ਸਿਹਤ ‘ਚ ਸੁਧਾਰ, ਗਾਇਕਾ ਨੇ ਦੁਆਵਾਂ ਕਰਨ ਵਾਲੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਉਨ੍ਹਾਂ ਦੀ ਬੇਟੀ ਰਿਧਿਮਾ ਕਪੂਰ ਨੇ ਕਈ ਤਸਵੀਰਾਂ ਸ਼ੇਅਰ ਕੀਤੀ ਹੈ । ਜਿਸ ‘ਚ ਰਿਸ਼ੀ ਕਪੂਰ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਦਿਖਾਈ ਦੇ ਰਹੇ ਨੇ ।  ਰਿਧਿਮਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪਾਪਾ,

ਲੋਕ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਨੂੰ ਗੁਆ ਦਿੰਦੇ ਹੋ, ਤੁਸੀਂ ਉਸ ਬਿਨਾਂ ਜੀ ਨਹੀਂ ਸਕਦੇ - ਤੁਹਾਡਾ ਦਿਲ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ! ਪਰ ਮੈਂ ਜਾਣਦੀ ਹਾਂ ਕਿ ਤੁਸੀਂ ਇਸ ਟੁੱਟੇ ਦਿਲ ਵਿੱਚ ਜੀ ਰਹੇ ਹੋ ਅਤੇ ਸਦਾ ਲਈ ਰਹੋਗੇ !

ਮੈਂ ਜਾਣਦੀ ਹਾਂ ਕਿ ਤੁਸੀਂ ਸਾਡੇ ਸਾਰਿਆਂ ਉੱਤੇ ਨਜ਼ਰ ਰੱਖ ਰਹੇ ਹੋ, ਤੁਸੀਂ ਸਾਨੂੰ ਰਿਸ਼ਤਿਆਂ ਦੀ ਕੀਮਤ ਸਮਝਾਈ ਤੇ ਸਾਨੂੰ ਚੰਗੇ ਇਨਸਾਨ ਬਣਾਇਆ ਹੈ । ਮੈਂ ਤੁਹਾਨੂੰ ਹਰ ਦਿਨ ਯਾਦ ਕਰਦੀ ਹਾਂ ਅਤੇ ਹਮੇਸ਼ਾ ਤੁਹਾਡੇ ਨਾਲ ਪਿਆਰ ਕਰਾਂਗੀ!

ਤੁਹਾਡੇ ਬਰਥਡੇਅ ਅੱਜ ਅਤੇ ਹਮੇਸ਼ਾ ਸੈਲੀਬ੍ਰੇਟ ਕਰਾਂਗੇ – ਜਨਮ ਦਿਨ ਮੁਬਾਰਕ ਪਾਪਾ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਰਿਸ਼ੀ ਕਪੂਰ ਨੂੰ ਯਾਦ ਕਰ ਰਹੇ ਨੇ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network