ਬਿਨਾਂ ਹੈਲਮੇਟ ਤੋਂ ਬਾਈਕ ਚਲਾਉਣਾ ਇਸ ਅਦਾਕਾਰਾ ਨੂੰ ਪਿਆ ਮਹਿੰਗਾ

written by Shaminder | November 19, 2020

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਾਪਸੀ ਪੰਨੂ ਅਕਸਰ ਚਰਚਾ ‘ਚ ਰਹਿੰਦੀ ਹੈ । ਇਸ ਵਾਰ ਉਹ ਜ਼ੁਰਮਾਨਾ ਭਰਨ ਕਾਰਨ ਸੁਰਖੀਆਂ ‘ਚ ਹੈ ।ਜ਼ੁਰਮਾਨਾ ਭਰਨ ਦੀ ਜਾਣਕਾਰੀ ਤਾਪਸੀ ਪੰਨੂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਤਾਪਸੀ ਪੰਨੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । Taapsee Pannu ਇਸ ਤਸਵੀਰ ‘ਚ ਉਹ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹੈਲਮੇਟ ਨਾ ਪਾਉਣ ‘ਤੇ ਜ਼ੁਰਮਾਨਾ ਭਰੇ ਜਾਣ ਦੀ ਗੱਲ ਆਖੀ ਹੈ । ਤਾਪਸੀ ਇਸ ਤਸਵੀਰ ‘ਚ ਡੇਨਿਮ ਡ੍ਰੈੱਸ ‘ਚ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਹੋਰ ਪੜ੍ਹੋ : ਤਾਪਸੀ ਪੰਨੂ ਨੇ ਕੀਤਾ ਖੁਲਾਸਾ, ‘ਮੈਨੂੰ ਫ਼ਿਲਮ ਚੋਂ ਹਟਾਇਆ ਗਿਆ ਕਿਉਂਕਿ ਹੀਰੋ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਮੈਂ ਫ਼ਿਲਮ ਕਰਾਂ’
Taapsee Pannu ਤਸਵੀਰ ‘ਤੇ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ । ਦੱਸ ਦਈਏ ਕਿ ਅਦਾਕਾਰਾ ਆਪਣੀ ਬੇਬਾਕ ਰਵਈਏ ਲਈ ਜਾਣੀ ਜਾਂਦੀ ਹੈ । ਉਹ ਕਈ ਮੁੱਦਿਆਂ ‘ਤੇ ਆਪਣੀ ਰਾਏ ਰੱਖਦੀ ਹੈ । Taapsee Pannu ਬੀਤੇ ਦਿਨੀਂ ਵੀ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਆਪਣੇ ਨਾਲ ਬਾਲੀਵੁੱਡ ‘ਚ ਹੁੰਦੇ ਵਿਤਕਰੇ ‘ਤੇ ਆਪਣੀ ਰਾਏ ਰੱਖੀ ਸੀ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 
View this post on Instagram
 

A post shared by Taapsee Pannu (@taapsee)

0 Comments
0

You may also like