ਪੰਜਾਬੀ ਇੰਡਸਟਰੀ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਜਤਾਇਆ ਦੁੱਖ ਤੇ ਸਿਸਟਮ ‘ਤੇ ਕੱਢਿਆ ਗੁੱਸਾ

Written by  Lajwinder kaur   |  June 11th 2019 10:20 AM  |  Updated: June 11th 2019 10:20 AM

ਪੰਜਾਬੀ ਇੰਡਸਟਰੀ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਜਤਾਇਆ ਦੁੱਖ ਤੇ ਸਿਸਟਮ ‘ਤੇ ਕੱਢਿਆ ਗੁੱਸਾ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਰਹਿਣ ਵਾਲਾ ਦੋ ਸਾਲ ਦਾ ਬੱਚਾ ਫ਼ਤਿਹਵੀਰ ਜੋ ਕਿ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਾ ਗਿਆ ਸੀ। ਛੇ ਦਿਨਾਂ ਦੇ ਲਗਾਤਾਰ ਚੱਲ ਰਹੇ ਰੈਸਕਿਊ ਦੇ ਬਾਵਜੂਦ ਦੋ ਸਾਲ ਦਾ ਫ਼ਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।

ਫ਼ਤਿਹਵੀਰ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਦੇ ਚੱਲਦੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ‘ਚ ਵੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਦਿਲਜੀਤ ਦੋਸਾਂਝ, ਰੁਪਿੰਦਰ ਹਾਂਡਾ, ਗਗਨ ਕੋਕਰੀ, ਕੌਰ ਬੀ, ਰੇਸ਼ਮ ਅਨਮੋਲ ਆਦਿ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਫ਼ਤਿਹਵੀਰ ਦੀ ਮੌਤ ਉੱਤੇ ਦੁੱਖ ਜਤਾਇਆ ਤੇ ਸਿਸਟਮ ਉੱਤੇ ਗੁੱਸਾ ਵੀ ਕੱਢਿਆ ਹੈ।

View this post on Instagram

 

Rest in peace Fatehveer ??? But who’s Responsible?

A post shared by Gippy Grewal (@gippygrewal) on

ਗਿੱਪੀ ਗਰੇਵਾਲ ਨੇ ਵੀ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਿਸਟਮ ਉੱਤੇ ਸਵਾਲ ਚੁੱਕੇ ਨੇ।

ਹੋਰ ਵੇਖੋ:ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ?

 

View this post on Instagram

 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ?

A post shared by KaurB (@kaurbmusic) on

 

View this post on Instagram

 

Oh Parmatma ????

A post shared by Diljit Dosanjh (@diljitdosanjh) on

 

 

View this post on Instagram

 

ਅਲਵਿਦਾ ਫ਼ਤਿਹ ਸਿਆਂ ਮੁਆਫ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੌਂਦਾਂ ਤੈਨੂੰ ਅਲਵਿਦਾ ਕਹਿਣ ਲੱਗਿਆਂ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾਂ ਕਰੇ। ਪਰਮਾਤਮਾ ਸਭਦੇ ਬੱਚਿਆਂ ਨੂੰ ਹੱਸਦਿਆਂ ਵੱਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਣਤਾ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾਂ ਆ ਸਕਿਆ?

A post shared by Kulwinderbilla (@kulwinderbilla) on

ਕੁਲਵਿੰਦਰ ਬਿੱਲਾ ਨੇ ਵੀ ਕੈਪਸ਼ਨ ‘ਚ ਲਿਖਿਆ ਹੈ, ‘ਅਲਵਿਦਾ ਫ਼ਤਿਹ ਸਿਆਂ ਮੁਆਫ਼ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੋਦਾਂ ਤੈਨੂੰ ਅਲਵਿਦਾ ਕਹਿਣ ਲੱਗਿਆਂ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਪਰਮਾਤਮਾ ਸਭ ਦੇ ਬੱਚਿਆਂ ਨੂੰ ਹੱਸਦਿਆਂ ਵੱਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਣਤਾਂ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾ ਆ ਸਕਿਆ..’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network