ਰਿਸ਼ੀ ਕਪੂਰ ਮਨਾ ਰਹੇ ਹਨ ਆਪਣਾ ਜਨਮ ਦਿਨ, ਜਨਮ ਦਿਨ ’ਤੇ ਵਾਇਰਲ ਹੋਰ ਰਹੀਆਂ ਹਨ ਨੀਤੂ ਤੇ ਰਿਸ਼ੀ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ

Written by  Rupinder Kaler   |  September 04th 2019 11:29 AM  |  Updated: September 04th 2019 11:34 AM

ਰਿਸ਼ੀ ਕਪੂਰ ਮਨਾ ਰਹੇ ਹਨ ਆਪਣਾ ਜਨਮ ਦਿਨ, ਜਨਮ ਦਿਨ ’ਤੇ ਵਾਇਰਲ ਹੋਰ ਰਹੀਆਂ ਹਨ ਨੀਤੂ ਤੇ ਰਿਸ਼ੀ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਆਪਣੀ ਕੈਂਸਰ ਦੀ ਬਿਮਾਰੀ ਤੋਂ ਉਭਰ ਆਏ ਹਨ । ਮੁਸ਼ਕਿਲ ਦੀ ਇਸ ਘੜੀ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਪੂਰਾ ਬਾਲੀਵੁੱਡ ਵੀ ਉਹਨਾਂ ਦੇ ਨਾਲ ਖੜਿਆ ਰਿਹਾ । 4 ਸਤੰਬਰ ਨੂੰ ਉਹ ਆਪਣਾ 67ਵਾਂ ਜਨਮ ਦਿਨ ਮਨਾ ਰਹੇ ਹਨ । ਰਿਸ਼ੀ ਕਪੂਰ ਦੇ ਜਨਮ ਦਿਨ ਤੇ ਤੁਹਾਨੂੰ ਉਹਨਾਂ ਦੀ ਲਵ ਸਟੋਰੀ ਤੋਂ ਜਾਣੂ ਕਰਵਾਉਂਦੇ ਹਾਂ ।

 

ਨੀਤੂ ਤੇ ਰਿਸ਼ੀ ਕਪੂਰ ਨੇ 1980 ਵਿੱਚ ਵਿਆਹ ਕਰ ਲਿਆ ਸੀ, ਪਰ ਵਿਆਹ ਤੋਂ ਪਹਿਲਾਂ ਉਹ ਇੱਕ ਦੂਜੇ ਨੂੰ 5 ਸਾਲ ਤੱਕ ਡੇਟ ਕਰਦੇ ਰਹੇ ਸਨ । ਨੀਤੂ ਸਿੰਘ ਤੇ ਰਿਸ਼ੀ ਕਪੂਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜੀ ਸੀ । ਇਸ ਜੋੜੀ ਦੀ ਸਭ ਤੋਂ ਪਹਿਲੀ ਫ਼ਿਲਮ ਜ਼ਹਿਰੀਲਾ ਇਨਸਾਨ ਸੀ, ਜਿਹੜੀ ਕਿ ਬੁਰੀ ਤਰ੍ਹਾਂ ਫਲਾਪ ਹੋਈ ਸੀ । ਨੀਤੂ ਸਿੰਘ ਮਹਿਜ਼ 14 ਸਾਲ ਦੀ ਸੀ ਜਦੋਂ ਉਹ ਰਿਸ਼ੀ ਕਪੂਰ ਨੂੰ ਡੇਟ ਕਰਨ ਲੱਗੀ ਸੀ ।

ਉਸ ਸਮੇਂ ਨੀਤੂ ਬਾਲੀਵੁੱਡ ਵਿੱਚ ਬਿਲਕੁਲ ਨਵੀਂ ਸੀ । ਰਿਸ਼ੀ ਕਪੂਰ ਫ਼ਿਲਮ ਦੇ ਸੈੱਟ ਤੇ ਅਕਸਰ ਨੀਤੂ ਨੂੰ ਛੇੜਦੇ ਰਹਿੰਦੇ ਸਨ । ਰਿਸ਼ੀ ਦੀ ਇਹ ਆਦਤ ਨੀਤੂ ਨੂੰ ਅਕਸਰ ਪਰੇਸ਼ਾਨ ਕਰਦੀ ਸੀ । ਇਸ ਸਭ ਦੇ ਚਲਦੇ ਦੋਹਾਂ ਦੀ ਦੋਸਤੀ ਹੋ ਗਈ ਤੇ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਦੋਹਾਂ ਨੂੰ ਪਤਾ ਹੀ ਨਹੀਂ ਲੱਗਿਆ । ਜਦੋਂ ਰਾਜ ਕਪੂਰ ਨੇ ਆਪਣੇ ਬੇਟੇ ਰਿਸ਼ੀ ਨੂੰ ਲਾਂਚ ਕਰਨਾ ਸੀ ਤਾਂ ਉਹਨਾਂ ਨੇ ‘ਬੌਬੀ’ ਫ਼ਿਲਮ ਬਣਾਈ ।

ਨੀਤੂ ਚਾਹੁੰਦੀ ਸੀ ਕਿ ਇਸ ਫ਼ਿਲਮ ਲਈ ਉਹਨਾਂ ਨੂੰ ਸਾਈਨ ਕੀਤਾ ਜਾਵੇ ਪਰ ਰਾਜ ਕਪੂਰ ਚਾਹੁੰਦੇ ਸਨ ਕਿ ਇਸ ਫ਼ਿਲਮ ਵਿੱਚ ਦੋਵੇਂ ਨਵੇਂ ਚਿਹਰੇ ਪੇਸ਼ ਕੀਤੇ ਜਾਣ ਇਸ ਲਈ ਬਾਜ਼ੀ ਡਿੰਪਲ ਕਪਾਡੀਆ ਮਾਰ ਗਈ । ਇਸ ਤੋਂ ਬਾਅਦ ਨੀਤੂ ਸਿੰਘ ਨੇ ਰਿਸ਼ੀ ਕਪੂਰ ਨਾਲ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਕੀਤੀਆਂ ।

ਜਿੰਨ੍ਹੀ ਚਰਚਾ ਇਸ ਜੋੜੀ ਦੀਆਂ ਫ਼ਿਲਮਾਂ ਦੀ ਹੁੰਦੀ ਸੀ ਉਸ ਤੋਂ ਕਿਤੇ ਵੱਧ ਇਹਨਾਂ ਦੇ ਰੋਮਾਂਸ ਦੀ ਵੀ ਹੁੰਦੀ ਸੀ । ਰਾਜ ਕਪੂਰ ਨੇ ਰਿਸ਼ੀ ਨੂੰ ਇਹ ਸਾਫ ਕਹਿ ਦਿੱਤਾ ਸੀ ਕਿ ਜੇਕਰ ਉਹ ਨੀਤੂ ਨਾਲ ਪਿਆਰ ਕਰਦਾ ਹੈ ਤਾਂ ਉਸ ਨਾਲ ਵਿਆਹ ਵੀ ਕਰੇ । ਇਸ ਤੋਂ ਬਾਅਦ ਦੋਹਾਂ ਦਾ ਵਿਆਹ ਹੋ ਗਿਆ । ਮਜ਼ੇ ਦੀ ਗੱਲ ਇਹ ਹੈ ਕਿ ਰਿਸ਼ੀ ਤੇ ਨੀਤੂ ਆਪਣੇ ਵਿਆਹ ਵਿੱਚ ਬੇਹੋਸ਼ ਹੋ ਗਏ ਸਨ । ਨੀਤੂ ਦੀ ਮਾਂ ਨੂੰ ਉਸ ਦਾ ਰਿਸ਼ੀ ਦੇ ਨਾਲ ਘੁੰਮਣਾ ਪਸੰਦ ਨਹੀਂ ਸੀ, ਇਸ ਲਈ ਜਦੋਂ ਵੀ ਉਹ ਰਿਸ਼ੀ ਦੇ ਨਾਲ ਜਾਂਦੀ ਤਾਂ ਨੀਤੂ ਦੇ ਨਾਲ ਉਸ ਦੇ ਭਰਾ ਨੂੰ ਭੇਜ ਦਿੰਦੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network