ਮੌਤ ਤੋਂ ਬਾਅਦ ਗੁਰਦਾਸਪੁਰ ਦੇ ਲੋਕ ਵੀ ਰਿਸ਼ੀ ਕਪੂਰ ਨੂੰ ਕਰ ਰਹੇ ਹਨ ਯਾਦ, ਗੁਰਦਾਸਪੁਰ ਨਾਲ ਰਿਸ਼ੀ ਕਪੂਰ ਦਾ ਇਸ ਤਰ੍ਹਾਂ ਦਾ ਰਿਹਾ ਕੁਨੈਕਸ਼ਨ

Written by  Rupinder Kaler   |  May 09th 2020 02:52 PM  |  Updated: May 09th 2020 02:52 PM

ਮੌਤ ਤੋਂ ਬਾਅਦ ਗੁਰਦਾਸਪੁਰ ਦੇ ਲੋਕ ਵੀ ਰਿਸ਼ੀ ਕਪੂਰ ਨੂੰ ਕਰ ਰਹੇ ਹਨ ਯਾਦ, ਗੁਰਦਾਸਪੁਰ ਨਾਲ ਰਿਸ਼ੀ ਕਪੂਰ ਦਾ ਇਸ ਤਰ੍ਹਾਂ ਦਾ ਰਿਹਾ ਕੁਨੈਕਸ਼ਨ

ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਜਿੱਥੇ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ, ਉੱਥੇ ਪੰਜਾਬ ਦੇ ਗੁਰਦਾਸਪੁਰ ਦੇ ਲੋਕ ਵੀ ਉਹਨਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ 1998 ਵਿੱਚ ਵਿਨੋਦ ਖੰਨਾ ਨੇ ਗੁਰਦਾਸਪੁਰ ਤੋਂ ਚੋਣਾਂ ਲੜੀਆਂ ਸਨ, ਤੇ ਉਹਨਾਂ ਦੇ ਪ੍ਰਚਾਰ ਲਈ ਰਿਸ਼ੀ ਕਪੂਰ ਵੀ ਗੁਰਦਾਸਪੁਰ ਪਹੁੰਚੇ ਸਨ । ਉਸ ਸਮੇਂ ਰਿਸ਼ੀ ਕਪੂਰ ਦੇ ਸਵਾਗਤ ਲਈ ਲੋਕਾਂ ਨੇ ਆਪਣੀਆਂ ਪਲਕਾਂ ਵਿਛਾ ਦਿੱਤੀਆਂ ਸਨ ।

https://www.instagram.com/p/B_yskFngqkn/

ਇੱਥੇ ਹੀ ਬਸ ਨਹੀਂ ਵਿਨੋਦ ਖੰਨਾ ਦੇ ਦੂਸਰੀ ਵਾਰ ਉਮੀਦਵਾਰ ਬਣਨ ਤੇ ਪਠਾਨਕੋਟ ਦੇ ਮਾਡਲ ਟਾਊਨ ਇਲਾਕੇ ਵਿੱਚ ਵਿਨੋਦ ਖੰਨਾ ’ਤੇ ਪੱਥਰ ਸੁੱਟੇ ਗਏ ਸਨ ਉੱਥੇ ਅਗਲੇ ਦਿਨ ਰਿਸ਼ੀ ਕਪੂਰ ਨੇ ਰੈਲੀ ਕੀਤੀ ਸੀ । ਭਾਜਪਾ ਦੇ ਲੀਡਰ ਦੀ ਮੰਨੀਏ ਤਾਂ ਰਿਸ਼ੀ ਕਪੂਰ ਦੇ ਇਸ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ, ਇਸ ਕਰਕੇ ਉਹ ਰਿਸ਼ੀ ਕਪੂਰ ਨੂੰ ਆਪਣੇ ਘਰ ਲੈ ਗਏ ਸਨ ਪਰ ਗੁਰਦਾਸਪੁਰ ਦੇ ਲੋਕਾਂ ਨੂੰ ਇਸ ਦੀ ਭਣਕ ਲੱਗੀ ਤਾਂ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ ।

ਉਹਨਾਂ ਨੇ ਦੱਸਿਆ ਕਿ ਰਿਸ਼ੀ ਕਪੂਰ ਦੀ ਇੱਕ ਝਲਕ ਪਾਉਣ ਲਈ ਲੋਕਾਂ ਨੇ ਉਹਨਾਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ ਸਨ । ਲੋਕਾਂ ਦੇ ਇਸ ਪਿਆਰ ਨੂੰ ਦੇਖਦੇ ਹੋਏ ਰਿਸ਼ੀ ਕਪੂਰ ਉਹਨਾਂ ਦੇ ਘਰ ਦੀ ਛੱਤ ਤੇ ਚੜ੍ਹ ਗਏ ਤੇ ਲੋਕਾਂ ਨਾਲ ਬਹੁਤ ਹੀ ਪਿਆਰ ਨਾਲ ਗੱਲ ਕੀਤੀ । ਰਿਸ਼ੀ ਕਪੂਰ ਨੇ ਸਭ ਤੋਂ ਪਹਿਲੀ ਰੈਲੀ ਬਹਾਦੁਰਗੜ੍ਹ ਰੋਡ ਤੇ ਕੀਤੀ ਸੀ ।

https://www.instagram.com/p/B_mLxi4gT2B/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network