ਅੱਜ-ਕੱਲ੍ਹ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਕਪੂਰ ਖ਼ਾਨਦਾਨ ਦੀ ਪੁਸ਼ਤੈਨੀ ਹਵੇਲੀ, ਹਵੇਲੀ ਨੂੰ ਲੈ ਕੇ ਰਿਸ਼ੀ ਕਪੂਰ ਨੇ ਜਤਾਈ ਸੀ ਆਖਰੀ ਇੱਛਾ

Written by  Rupinder Kaler   |  May 01st 2020 01:02 PM  |  Updated: May 01st 2020 01:02 PM

ਅੱਜ-ਕੱਲ੍ਹ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਕਪੂਰ ਖ਼ਾਨਦਾਨ ਦੀ ਪੁਸ਼ਤੈਨੀ ਹਵੇਲੀ, ਹਵੇਲੀ ਨੂੰ ਲੈ ਕੇ ਰਿਸ਼ੀ ਕਪੂਰ ਨੇ ਜਤਾਈ ਸੀ ਆਖਰੀ ਇੱਛਾ

ਮਹਾਨ ਅਦਾਕਾਰ ਰਿਸ਼ੀ ਕਪੂਰ ਹੁਣ ਸਾਡੇ ਵਿਚਕਾਰ ਨਹੀਂ ਰਹੇ, 67 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਨੇ ਉਸ ਪਰਿਵਾਰ ਵਿੱਚ ਜਨਮ ਲਿਆ ਸੀ, ਜਿਸ ਦੇ ਖ਼ੂਨ ਵਿੱਚ ਅਦਾਕਾਰੀ ਦੌੜਦੀ ਸੀ । ਰਿਸ਼ੀ ਕਪੂਰ ਭਾਵੇਂ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੀ ਯਾਦਾਂ ਅੱਜ ਵੀ ਬਰਕਰਾਰ ਹਨ । ਉਹਨਾਂ ਦੀ ਅਜਿਹੀ ਹੀ ਇੱਕ ਯਾਦ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੈ, ਜਿਸ ਨੂੰ ਕਿ ਕਪੂਰ ਹਵੇਲੀ ਕਿਹਾ ਜਾਂਦਾ ਹੈ ।

ਭਾਰਤੀ ਸਿਨੇਮਾ ਦੇ ਸ਼ੋਅਮੈਨ ਕਹੇ ਜਾਣ ਵਾਲੇ ਪ੍ਰਿਥਵੀਰਾਜ ਕਪੂਰ ਦਾ ਜਨਮ ਪਾਕਿਸਤਾਨ ਵਾਲੀ ਹਵੇਲੀ ਵਿੱਚ ਹੀ ਹੋਇਆ ਸੀ । ਇਸ ਹਵੇਲੀ ਨੂੰ ਕਪੂਰ ਹਵੇਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਇਹ ਹਵੇਲੀ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਵਿੱਚ ਸਥਿਤ ਹੈ । ਇਸੇ ਹਵੇਲੀ ਵਿੱਚ ਰਿਸ਼ੀ ਕਪੂਰ ਦੇ ਪਿਤਾ ਰਾਜ ਕਪੂਰ ਦਾ ਜਨਮ ਹੋਇਆ ਸੀ ।

ਸਾਲ 2018 ਵਿੱਚ ਰਿਸ਼ੀ ਕਪੂਰ ਨੇ ਆਪਣੀ ਪੁਸ਼ਤੈਨੀ ਹਵੇਲੀ ਨੂੰ ਮਿਊਜ਼ੀਅਮ ਵਿੱਚ ਬਦਲਣ ਦੀ ਅਪੀਲ ਪਾਕਿਸਤਾਨ ਸਰਕਾਰ ਨੂੰ ਕੀਤੀ ਸੀ । ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਹਨਾਂ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਸੀ । ਕਪੂਰ ਹਵੇਲੀ ਦਾ ਨਿਰਮਾਣ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੋਇਆ ਸੀ ।

ਇਹ ਹਵੇਲੀ 1918 ਤੋਂ 1922 ਵਿੱਚ ਬਣਕੇ ਤਿਆਰ ਹੋਈ ਸੀ । ਇਸ ਨੂੰ ਰਾਜ ਕਪੂਰ ਦੇ ਦਾਦੇ  ਨੇ ਬਣਵਾਇਆ ਸੀ । ਜਿਸ ਤੋਂ ਬਾਅਦ ਇਸ ਨੂੰ ਕਪੂਰ ਹਵੇਲੀ ਦਾ ਨਾਂਅ ਦਿੱਤਾ ਗਿਆ । ਦੇਸ਼ ਦੀ ਵੰਡ ਤੋਂ ਬਾਅਦ ਕਪੂਰ ਖ਼ਾਨਦਾਨ ਮੁੰਬਈ ਆ ਗਿਆ ਤੇ ਇੱਥੇ ਫ਼ਿਲਮਾਂ ਬਨਾਉਣ ਲੱਗਾ ।

ਰਿਸ਼ੀ ਕਪੂਰ ਨੇ ਸਾਲ 2017 ਵਿੱਚ ਇੱਕ ਟਵੀਟ ਕੀਤਾ ਸੀ । ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ‘ਮੈਂ 65 ਸਾਲ ਦਾ ਹਾਂ ਅਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਵੀ ਆਪਣੀਆਂ ਜੜਾਂ ਨੂੰ ਦੇਖਣ ਬਸ ਕਰਵਾ ਦਿਓ। ਜੈ ਮਾਤਾ ਦੀ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network