ਜੁੱਤੀਆਂ ਦੀ ਕੀਮਤ ਸੁਣਕੇ ਰਿਸ਼ੀ ਕਪੂਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਕੀਤਾ ਮਜ਼ੇਦਾਰ ਟਵੀਟ 

written by Rupinder Kaler | July 03, 2019

ਬਾਲੀਵੁੱਡ ਆਪਣੇ ਲਗਜ਼ਰੀ ਲਾਈਫ਼ ਸਟਾਈਲ ਕਰਕੇ ਜਾਣਿਆਂ ਜਾਂਦਾ ਹੈ । ਪਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਉਦੋਂ ਹੱਕੇ ਬੱਕੇ ਰਹਿ ਗਏ ਜਦੋਂ ਉਹ ਨਿਊਯਾਰਕ ਸ਼ਹਿਰ ਵਿੱਚ ਬਣੇ ਇੱਕ ਜੁੱਤੀਆਂ ਵਾਲੇ ਸਟੋਰ ਪਹੁੰਚੇ। ਇੱਥੇ ਪਹੁੰਚ ਕੇ ਜਦੋਂ ਉਹਨਾਂ ਨੇ ਇੱਕ ਜੋੜੀ ਜੁੱਤੀ ਦੀ ਕੀਮਤ ਪੁੱਛੀ ਤਾਂ ਉਹਨਾਂ ਨੂੰ ਇਸ ਦੀ ਕੀਮਤ 27 ਲੱਖ ਰੁਪਏ ਦੱਸੀ ਗਈ । ਕੀਮਤ ਸੁਣਕੇ ਰਿਸ਼ੀ ਕਪੂਰ ਹੈਰਾਨ ਰਹਿ ਗਏ । ਇਸ ਤੋਂ ਬਾਅਦ ਉਨ੍ਹਾਂ ਇੱਕ ਮਜ਼ੇਦਾਰ ਟਵੀਟ ਕੀਤਾ। https://twitter.com/chintskap/status/1144251578418941952 ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾਉਣ ਲਈ ਨਿਊਯਾਰਕ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਇਲਾਜ ਪੂਰਾ ਹੋ ਗਿਆ ਹੈ ਤੇ ਜਲਦ ਹੀ ਉਹ ਭਾਰਤ ਵਾਪਸ ਆ ਜਾਣਗੇ। ਇਸ ਸਭ ਦੇ ਚਲਦੇ ਰਿਸ਼ੀ ਨਿਊਯਾਰਕ ਦੇ ਸਭ ਤੋਂ ਵੱਡੇ ਜੁੱਤੀਆਂ ਦੇ ਸਟੋਰ ਪਹੁੰਚੇ ਸਨ। ਇੱਥੇ 12 ਹਜ਼ਾਰ ਤੋਂ ਵੱਧ ਜੁੱਤੀਆਂ ਦੀਆਂ ਕਿਸਮਾਂ ਸਨ। ਪਰ ਰਿਸ਼ੀ ਦਾ ਧਿਆਨ ਸਿਰਫ ਇਨ੍ਹਾਂ ਦੀ ਕੀਮਤ ਵੱਲ ਗਿਆ। https://twitter.com/chintskap/status/1144988298441646080 ਉਨ੍ਹਾਂ ਸਟੋਰ ਦੀ ਤਸਵੀਰ ਸਾਂਝੀ ਕਰ ਕੇ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਜੁੱਤੀਆਂ ਦੀ ਕੀਮਤ 27 ਲੱਖ, 18 ਲੱਖ, 17 ਲੱਖ, 13 ਲੱਖ ਤੇ 3 ਲੱਖ ਹੈ। ਇਸੇ ਤਰ੍ਹਾਂ ਉਨ੍ਹਾਂ ਇੱਕ ਹੋਰ ਟਵੀਟ ਕੀਤਾ। ਉਨ੍ਹਾਂ ਲਿਖਿਆ ਇਨ੍ਹਾਂ ਜੁੱਤੀਆਂ ਦੀ ਕੀਮਤ ਵੱਲ ਧਿਆਨ ਦਿਓ। https://twitter.com/chintskap/status/1144252690802860032 ਇਸ ਨੂੰ ਵੇਖ ਕਹਾਵਤ ਯਾਦ ਆ ਗਈ, 'ਜੁੱਤੀ ਚਾਂਦੀ ਦੀ ਹੋਏ ਜਾਂ ਸੋਨੇ ਦੀ, ਪਾਉਣੀ ਤਾਂ ਪੈਰਾਂ ਵਿੱਚ ਹੀ ਹੈ।' ਉਨ੍ਹਾਂ ਕਿਹਾ ਕਿ ਇਹ ਪਾਗਲਪਣ ਹੈ। ਦਰਅਸਲ ਸਟੋਰ ਵਿੱਚ ਜੁੱਤੀਆਂ ਦੀ ਕੀਮਤ 17 ਲੱਖ ਤੋਂ ਲੈ ਕੇ 27 ਲੱਖ ਹੈ।

0 Comments
0

You may also like