ਆਪਣੇ ਵਿਆਹ ਵਿੱਚ ਰਿਸ਼ੀ ਕਪੂਰ ਤੇ ਨੀਤੂ ਸਿੰਘ ਹੋ ਗਏ ਸਨ ਬੇਹੋਸ਼, ਰੋਕਣੀਆਂ ਪਈਆਂ ਸਨ ਰਸਮਾਂ, ਇਹ ਸੀ ਬੇਹੋਸ਼ ਹੋਣ ਦਾ ਕਾਰਨ

written by Rupinder Kaler | January 23, 2020

ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਜੋੜੀ ਬਾਲੀਵੁੱਡ ਵਿੱਚ ਸਭ ਤੋਂ ਪਾਵਰਫੁੱਲ ਮੰਨੀ ਜਾਂਦੀ ਹੈ । ਇਸ ਜੋੜੀ ਦੇ ਵਿਆਹ ਨੂੰ 40 ਸਾਲ ਹੋ ਗਏ ਹਨ । ਇਹ ਜੋੜੀ ਅਕਸਰ ਕਿਸੇ ਨਾ ਕਿਸੇ ਪ੍ਰੋਗਰਾਮ ਵਿੱਚ ਦਿਖਾਈ ਦੇ ਜਾਂਦੀ ਹੈ । ਹਾਲ ਹੀ ਵਿੱਚ ਇਸ ਜੋੜੀ ਨੇ ਆਪਣੇ ਵਿਆਹ ਦੀ ਸਾਲਗਿਰਾ ਮਨਾਈ ਹੈ । ਅੱਜ ਇਸ ਜੋੜੀ ਦੇ ਵਿਆਹ ਨਾਲ ਜੁੜਿਆ ਇੱਕ ਕਿੱਸਾ ਤੁਹਾਨੂੰ ਦੱਸਦੇ ਹਾਂ ।ਕਹਿੰਦੇ ਹਨ ਕਿ ਉਦੋਂ ਹਜ਼ਾਰਾਂ ਕੁੜੀਆ ਦੇ ਦਿਲ ਟੁੱਟੇ ਸਨ, ਜਦੋਂ ਰਿਸ਼ੀ ਕਪੂਰੀ ਨੇ ਸਭ ਦੇ ਸਾਹਮਣੇ ਨੀਤੂ ਸਿੰਘ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ । https://www.instagram.com/p/o7120UkfIn/ ਇਸ ਜੋੜੀ ਨੇ ਲੱਗਪਗ 5 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ 1980 ਵਿੱਚ ਵਿਆਹ ਕਰ ਲਿਆ । ਨੀਤੂ ਸਿਰਫ਼ 14 ਸਾਲਾਂ ਦੀ ਸੀ ਜਦੋਂ ਉਹ ਰਿਸ਼ੀ ਕਪੂਰ ਨੂੰ ਡੇਟ ਕਰਨ ਲੱਗੀ ਸੀ । ਕਹਿੰਦੇ ਹਨ ਕਿ ਰਿਸ਼ੀ ਅਕਸਰ ਫ਼ਿਲਮ ਦੇ ਸੈੱਟ ਤੇ ਆ ਕੇ ਨੀਤੂ ਨੂੰ ਛੇੜਦੇ ਰਹਿੰਦੇ ਸਨ, ਰਿਸ਼ੀ ਦੀ ਇਹ ਗੱਲ ਨੀਤੂ ਨੂੰ ਬਹੁਤ ਇਰੀਟੇਟ ਕਰਦੀ ਸੀ । https://www.instagram.com/p/BqiKlgbHrDq/ ਪਰ ਹੌਲੀ ਹੌਲੀ ਇਹ ਸਭ ਕੁਝ ਪਿਆਰ ਵਿੱਚ ਬਦਲ ਗਿਆ । ਇਹ ਗੱਲ ਰਿਸ਼ੀ ਕਪੂਰ ਦੇ ਘਰ ਪਹੁੰਚੀ ਤਾਂਰਾਜ ਕਪੂਰ ਨੇ ਰਿਸ਼ੀ ਨੂੰ ਸਾਫ ਕਹਿ ਦਿੱਤਾ ਕਿ ਜੇ ਉਹ ਨੀਤੂ ਨੂੰ ਪਿਆਰ ਕਰਦਾ ਹੈ ਤਾਂ ਉਹ ਨੀਤੂ ਨਾਲ ਵਿਆਹ ਕਰੇ । ਨੀਤੂ ਤੇ ਰਿਸ਼ੀ ਕਪੂਰ ਆਪਣੇ ਵਿਆਹ ਦੌਰਾਨ ਬੇਹੋਸ਼ ਹੋ ਗਏ ਸਨ । https://www.instagram.com/p/BhoZDvTgobv/ ਇਸ ਬਾਰੇ ਨੀਤੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ‘ਅਸੀਂ ਦੋਵੇਂ ਵਿਆਹ ਵਿੱਚ ਬੇਹੋਸ਼ ਹੋ ਗਏ ਸੀ, ਪਰ ਦੋਹਾਂ ਦੇ ਬੇਹੋਸ਼ ਹੋਣ ਦਾ ਕਾਰਨ ਵੱਖਰਾ ਵੱਖਰਾ ਸੀ । ਮੈਂ ਆਪਣਾ ਲਹਿੰਗਾ ਸੰਭਾਲ ਸੰਭਾਲ ਕੇ ਬੇਹੋਸ਼ ਹੋ ਗਈ ਸੀ ਤੇ ਰਿਸ਼ੀ ਆਪਣੇ ਆਲੇ ਦੁਆਲੇ ਲੋਕਾਂ ਦੀ ਭੀੜ ਦੇਖ ਕੇ ਬੇਹੋਸ਼ ਹੋ ਗਏ ਸਨ । ਕੁਝ ਚਿਰ ਬਾਅਦ ਜਦੋਂ ਸਾਨੂੰ ਹੋਸ਼ ਆਇਆ ਤਾਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ।  

0 Comments
0

You may also like