Advertisment

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਵੈਡਿੰਗ ਰਿਸੈਪਸ਼ਨ ਦਾ ਕਾਰਡ

author-image
By Lajwinder kaur
New Update
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਵੈਡਿੰਗ ਰਿਸੈਪਸ਼ਨ ਦਾ ਕਾਰਡ
Advertisment
ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਨਾਲ ਪ੍ਰਸ਼ੰਸਕਾਂ ‘ਚ ਵੀ ਸੋਗ ਛਾਇਆ ਹੋਇਆ ਹੈ । ਰਿਸ਼ੀ ਕਪੂਰ ਦੇ ਨਾਲ ਜੁੜੀਆਂ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਅਜਿਹੇ ‘ਚ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਸਾਲ 1980 ‘ਚ 23 ਜਨਵਰੀ ਨੂੰ ਹੋਈ ਸੀ । ਇਸ ਪਾਰਟੀ ਨੂੰ ਆਰ. ਕੇ ਸਟੂਡੀਓ ‘ਚ ਰੱਖਿਆ ਗਿਆ ਸੀ ।
ਰਿਸ਼ੀ ਕਪੂਰ ਨੇ ਹਿੰਦੀ ਜਗਤ ਨੂੰ ਬੌਬੀ, ਚਾਂਦਨੀ, ਦੀਵਾਨਾ, ਮੇਰਾ ਨਾਂ ਜੋਕਰ, ਨਾਗਿਨ, ਕਪੂਰ ਐਂਡ ਸਨਸ ਵਰਗੀਆਂ ਕਈ ਬਾਕਮਾਲ ਦੀਆਂ ਫ਼ਿਲਮਾਂ ਦਿੱਤੀਆਂ ਨੇ । ਉਹ ਆਪਣੇ ਪਿੱਛੇ ਪਤਨੀ ਨੀਤੂ ਸਿੰਘ, ਪੁੱਤਰ ਰਣਬੀਰ ਕੂਪਰ ਤੇ ਇੱਕ ਬੇਟੀ ਰਿਧਿਮਾ ਨੂੰ ਛੱਡ ਗਏ ਨੇ । ਦਿੱਲੀ ‘ਚ ਹੋਣ ਕਰਕੇ ਰਿਸ਼ੀ ਕਪੂਰ ਦੀ ਬੇਟੀ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਈ ਸੀ ।publive-image ਕੈਂਸਰ ਨਾਲ ਪੀੜਤ ਰਿਸ਼ੀ ਕਪੂਰ ਨੇ ਅਖੀਰਲਾ ਸਾਹ 30 ਅਪ੍ਰੈਲ ਨੂੰ ਲਿਆ ਸੀ । ਲਾਕਡਾਊਨ ਦੇ ਚੱਲਦੇ ਉਨ੍ਹਾਂ ਦੀ ਅੰਤਿਮ ਸਸਕਾਰ ‘ਚ ਉਨ੍ਹਾਂ ਦੇ ਨੇੜੇ ਦੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment