ਰਿਸ਼ੀ ਕਪੂਰ ਦੇ ਦਿਹਾਂਤ ਨੂੰ ਹੋਇਆ ਪੂਰਾ ਮਹੀਨਾ, ਪਤਨੀ ਨੀਤੂ ਸਿੰਘ ਨੇ ਭਾਵੁਕ ਹੋ ਕੇ ਕਹੀ ਵੱਡੀ ਗੱਲ …!

Written by  Rupinder Kaler   |  June 01st 2020 12:00 PM  |  Updated: June 01st 2020 12:00 PM

ਰਿਸ਼ੀ ਕਪੂਰ ਦੇ ਦਿਹਾਂਤ ਨੂੰ ਹੋਇਆ ਪੂਰਾ ਮਹੀਨਾ, ਪਤਨੀ ਨੀਤੂ ਸਿੰਘ ਨੇ ਭਾਵੁਕ ਹੋ ਕੇ ਕਹੀ ਵੱਡੀ ਗੱਲ …!

ਰਿਸ਼ੀ ਕਪੂਰ ਦੇ ਦਿਹਾਂਤ ਨੂੰ ਪੂਰਾ ਇੱਕ ਮਹੀਨਾ ਹੋ ਗਿਆ ਹੈ । ਭਾਵੇਂ ਰਿਸ਼ੀ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀ ਅਦਾਕਾਰੀ ਦੀਆਂ ਯਾਦਾਂ ਲੋਕਾਂ ਦੇ ਦਿਲਾਂ ਵਿੱਚ ਹਨ ।ਰਿਸ਼ੀ ਕਪੂਰ ਦੇ ਦਿਹਾਂਤ ਨੂੰ ਇੱਕ ਮਹੀਨਾ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਤੇ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕਰਕੇ ੳੇੁਹਨਾਂ ਨੂੰ ਯਾਦ ਕਰ ਰਹੇ ਹਨ ।

https://www.instagram.com/p/CAzVg19ACvB/

ਨੀਤੂ ਸਿੰਘ ਨੇ ਵੀ ਰਿਸ਼ੀ ਕਪੂਰ ਨਾਲ ਤਸਵੀਰ ਸਾਂਝੀ ਕੀਤੀ ਹੈ ਇਸ ਤਸਵੀਰ ਵਿੱਚ ਨੀਤੂ ਸਿੰਘ ਨੇ ਨੀਲੇ ਰੰਗ ਦੀ ਸ਼ਰਟ ਪਹਿਨੀ ਹੋਈ ਹੈ । ਇਸ ਨੂੰ ਸ਼ੇਅਰ ਕਰਦੇ ਹੋਏ ਨੀਤੂ ਨੇ ਇੱਕ ਕਵਿਤਾ ਵੀ ਲਿਖੀ ਹੈ । ਨੀਤੂ ਨੇ ਲਿਖਿਆ ਹੈ ‘ਮੈਨੂੰ ਗੁੱਡਬਾਏ ਦੇ ਨਾਲ ਨਾਲ ਗੁੱਡ ਲੱਕ ਵੀ ਵਿਸ਼ ਕਰੋ । ਮੈਨੂੰ ਵਿਸ਼ ਕਰੋ ਕਿ ਮੈਂ ਆਪਣਾ ਅਗਲਾ ਜੀਵਨ ਹੰਝੂਆਂ ਦੇ ਨਾਲ ਨਹੀਂ ਖੁਸ਼ੀ ਖੁਸ਼ੀ ਬਿਤਾ ਸਕਾਂ ।ਮੈਨੂੰ ਇੱਕ ਮੁਸਕਰਾਹਟ ਦਿਓ ਜਿਸ ਨੂੰ ਮੈਂ ਆਪਣੇ ਦਿਲ ਵਿੱਚ ਹਮੇਸ਼ਾ ਲਈ ਸਹੇਜ ਕੇ ਰੱਖ ਸਕਾਂ । ਉਦੋਂ ਤੱਕ ਜਦੋਂ ਤੱਕ ਮੈਂ ਜਿਊਂਦੀ ਹਾਂ’ ।

https://www.instagram.com/p/CAVo3GhgLOi/

ਰਿਸ਼ੀ ਕਪੂਰ ਦੀ ਬੇਟੀ ਰਿਦਿਮਾ ਨੇ ਵੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਪਾਈ ਹੈ । ਉਸ ਨੇ ਵੀ ਰਿਸ਼ੀ ਕਪੂਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਸ ਨੇ ਲਿਖਿਆ ਹੈ ‘ਅੱਜ ਇੱਕ ਮਹੀਨਾ ਹੋ ਗਿਆ, ਤੁਸੀਂ ਸਾਨੂੰ ਯਾਦ ਆਉਂਦੇ ਹੋ’ ।

https://www.instagram.com/p/B9bYdxXABrp/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network