ਆਪਣੀ ਹੀ ਭਾਬੀ ਨੂੰ ਧੋਖਾ ਦੇਣ ਲਈ ਇਸ ਅਦਾਕਾਰ ਨੇ ਰਚਾਇਆ ਸੀ ਇਹ ਸਵਾਂਗ,ਰਿਸ਼ੀ ਕਪੂਰ ਨੇ ਤਸਵੀਰ ਕੀਤੀ ਸਾਂਝੀ

written by Shaminder | January 23, 2020

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ 'ਤੇ ਇੱਕ ਤਸਵੀਰ ਬੀਤੇ ਦਿਨ  ਸਾਂਝੀ ਕੀਤੀ ਸੀ । ਵੇਖਣ ਨੂੰ ਇਹ ਤਸਵੀਰ ਕਾਫੀ ਪੁਰਾਣੀ ਲੱਗ ਰਹੀ ਸੀ ਜਿਸ 'ਚ ਇੱਕ ਔਰਤ ਪੂਰੀ ਤਰ੍ਹਾਂ ਸੱਜੀ ਫੱਬੀ ਨਜ਼ਰ ਆ ਰਹੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਤੁਸੀਂ ਦੱਸੋ ਇਹ ਕੌਣ ਹੈ? ਪਰ ਜੇ ਕਿਸੇ ਦੂਜੇ ਸਰੋਤ ਤੋਂ ਤੁਹਾਨੂੰ ਇਸ ਦੀ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਇੱਥੇ ਖੁਲਾਸਾ ਕਰਨ ਤੋਂ ਬਚੋ।ਦੂਜਿਆਂ ਦੇ ਲਈ ਇਸ ਸਸਪੈਂਸ ਨੂੰ ਬਰਬਾਦ ਨਾ ਕਰੋ। ਹੋਰ ਵੇਖੋ:ਕਿਸੇ ਫ਼ਿਲਮ ‘ਚ ਵਿਲੇਨ ਬਣਨ ਲਈ ਹੀਰੋ ਤੋਂ ਵੱਧ ਫ਼ੀਸ ਲੈਂਦੇ ਸਨ ਪ੍ਰਾਣ, ਪਰ ਇਸ ਫ਼ਿਲਮ ‘ਚ ਕੰਮ ਕਰਨ ਵਾਸਤੇ ਲਿਆ 1 ਰੁਪਿਆ https://twitter.com/chintskap/status/1219894489755475968 ਲੋਕਾਂ ਨੇ ਇਸ 'ਤੇ ਕਾਫੀ ਕਮੈਂਟਸ ਕੀਤੇ । ਪਰ ਸ਼ਾਇਦ ਕੋਈ ਵੀ ਇਸ ਤਸਵੀਰ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ ਜਿਸ ਤੋਂ ਬਾਅਦ ਰਿਸ਼ੀ ਕਪੂਰ ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ ।ਉਨ੍ਹਾਂ ਨੇ ਲਿਖਿਆ ਕਿ 'ਇਸ ਫੋਟੋ 'ਚ ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੇ ਦਿੱਗਜ ਐਕਟਰ ਪ੍ਰਾਣ ਹਨ ਤੁਹਾਡੇ ਚੋਂ ਜੇ ਕਿਸੇ ਨੇ ਇਨ੍ਹਾਂ ਨੂੰ ਪਛਾਣ ਲਿਆ ਤਾਂ ਸ਼ੁਭ ਕਾਮਨਾਵਾਂ'। https://twitter.com/chintskap/status/1220042019499720705 ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਾਣ ਅੰਕਲ ਲੋਕਾਂ ਨੂੰ ਸ਼ਸ਼ੋਪੰਜ 'ਚ ਪਾਉਣ 'ਚ ਮਾਹਿਰ ਸਨ ਅਤੇ ਇਹ ਕਿਸੇ ਫ਼ਿਲਮ ਲਈ ਨਹੀਂ ਸੀ ਬਲਕਿ ਪਰਿਵਾਰ ਨਾਲ ਮਜ਼ਾਕ ਸੀ ।

Praan Praan
ਦਰਅਸਲ ਪ੍ਰਾਣ ਨੇ ਆਪਣੇ ਵੱਡੇ ਭਰਾ ਦੇ ਵਿਆਹ 'ਚ ਆਪਣੀ ਭਾਬੀ ਨੂੰ ਧੋਖਾ ਦੇਣ ਲਈ ਇੱਕ ਮਹਿਲਾ ਦਾ ਸਵਾਂਗ ਰਚਿਆ ਸੀ ਅਤੇ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਉਸ ਦੇ ਪਤੀ ਦਾ ਪੁਰਾਣਾ ਪਿਆਰ ਹੈ ।ਇਸ ਗੱਲ ਦੀ ਜਾਣਕਾਰੀ ਪ੍ਰਾਣ ਦੇ ਬੇਟੇ ਸੁਨੀਲ ਸਿਕੰਦ ਨੇ ਤਸਵੀਰ ਸਾਂਝੀ ਕਰਕੇ ਦਿੱਤੀ ।

0 Comments
0

You may also like