ਰਿਸ਼ੀ ਕਪੂਰ ਦਾ ਇਹ ਟਵੀਟ ਬਣ ਰਿਹਾ ਹੈ ਸੁਰਖੀਆਂ, ਆਪਣੇ ਛੋਟੇ ਨਾਂਅ ਨੂੰ ਲੈ ਕੇ ਕੀਤਾ ਇਹ ਖੁਲਾਸਾ

Written by  Rupinder Kaler   |  December 05th 2019 04:35 PM  |  Updated: December 05th 2019 04:35 PM

ਰਿਸ਼ੀ ਕਪੂਰ ਦਾ ਇਹ ਟਵੀਟ ਬਣ ਰਿਹਾ ਹੈ ਸੁਰਖੀਆਂ, ਆਪਣੇ ਛੋਟੇ ਨਾਂਅ ਨੂੰ ਲੈ ਕੇ ਕੀਤਾ ਇਹ ਖੁਲਾਸਾ

ਰਿਸ਼ੀ ਕਪੂਰ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਖੂਬ ਨਾਂਅ ਚਮਕਾਇਆ ਹੈ । ਪਰ ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਸੋਸ਼ਲ ਮੀਡੀਆ ਤੇ ਉਹ ਕਈ ਸਮਾਜਿਕ ਮੁੱਦਿਆਂ ਤੇ ਆਪਣੀ ਰਾਏ ਵੀ ਰੱਖਦੇ ਹਨ । ਹਾਲ ਹੀ ਵਿੱਚ ਰਿਸ਼ੀ ਕਪੂਰ ਦੇ ਇੱਕ ਟਵੀਟ ਨੇ ਲੋਕਾਂ ਦਾ ਧਿਆਨ ਬਹੁਤ ਖਿਚਿਆ ਹੈ । ਇਸ ਟਵੀਟ ਰਾਹੀਂ ਰਿਸ਼ੀ ਕਪੂਰ ਨੇ ਦੱਸਿਆ ਕਿ ਉਹਨਾਂ ਨੂੰ ਆਪਣਾ ਨਾਂਅ ਬਨਾਉਣ ਲਈ ਬਹੁਤ ਮਿਹਨਤ ਕਰਨੀ ਪਈ ਹੈ ।

https://twitter.com/chintskap/status/1202281643983003648

ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਦੇ ਵੀ ਕਿਸੇ ਨੂੰ ਆਪਣੇ ਬੱਚੇ ਦੇ ਨਿੱਕ ਨੇਮ ਨਹੀਂ ਰੱਖਣੇ ਚਾਹੀਦੇ । ਰਿਸ਼ੀ ਕਪੂਰ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ । ਉਹਨਾਂ ਨੇ ਇਸ ਟਵੀਟ ਤੇ ਲਿਖਿਆ ਹੈ ‘ਬਿਲਕੁਮ ਮੇਰੇ ਨਾਂਅ ਵਰਗਾ, ਰਿਸ਼ੀ ਕਪੂਰ ਬਣਨ ਲਈ ਕਾਫੀ ਮਿਹਨਤ ਕਰਨੀ ਪਈ, ਮਾਤਾ ਪਿਤਾ ਨੂੰ ਕਦੇ ਵੀ ਆਪਣੇ ਬੱਚੇ ਦਾ ਛੋਟਾ ਨਾਂਅ ਨਹੀਂ ਰੱਖਣਾ ਚਾਹੀਦਾ’ ।

https://twitter.com/chintskap/status/1202282507388932097

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਸ਼ੀ ਕਪੂਰ ਦਾ ਨਿੱਕ ਨੇਮ ਚਿੰਟੂ ਹੈ । ਆਪਣੇ ਟਵਿੱਟਰ ਤੇ ਰਿਸ਼ੀ ਕਪੂਰ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿੱਚ ਰਿਸ਼ੀ ਨੇ ਜਿਹੜੀ ਕੈਪ ਪਹਿਨੀ ਹੈ ਉਸ ਤੇ ਵੀ ਚਿੰਟੂ ਲਿਖਿਆ ਹੈ । ਰਿਸ਼ੀ ਕਪੂਰ ਦੀ ਇਹ ਤਸਵੀਰ ਖੂਬ ਸੁਰਖੀਆਂ ਵਟੋਰ ਰਹੀ ਹੈ ।

https://www.instagram.com/p/o71vM3EfIg/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network