‘ਕਰਜ਼’ ਫ਼ਿਲਮ ਕਰਕੇ ਰਿਸ਼ੀ ਕਪੂਰ ਨੂੰ ਹਸਪਤਾਲ ’ਚ ਹੋਣਾ ਪੈ ਗਿਆ ਸੀ ਦਾਖਲ

written by Rupinder Kaler | July 02, 2020

ਰਿਸ਼ੀ ਕਪੂਰ ਭਾਵੇਂ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਹ ਆਪਣੇ ਪ੍ਰਸ਼ੰਸਕਾਂ ਲਈ ਕਈ ਹਿੱਟ ਫ਼ਿਲਮਾਂ ਛੱਡ ਗਏ ਹਨ । ਇਹਨਾਂ ਫ਼ਿਲਮਾਂ ਵਿੱਚੋਂ ਇੱਕ ਫ਼ਿਲਮ ਹੈ ‘ਕਰਜ਼’ । ਇਸ ਫ਼ਿਲਮ ਨੂੰ ਲੈ ਕੇ ਸੁਭਾਸ਼ ਘਈ ਨੇ ਇੱਕ ਕਿੱਸਾ ਸ਼ੇਅਰ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ‘ਇਸ ਫ਼ਿਲਮ ਨੂੰ 20 ਫੀਸਦੀ ਕਲੈਕਸ਼ਨ ਦੇ ਨਾਲ ਓਪਨਿੰਗ ਮਿਲੀ ਸੀ । ਡਿਸਟ੍ਰੀਬਿਊਟਰ ਨੇ ਦੱਸਿਆ ਸੀ ਕਿ ਇਸ ਫ਼ਿਲਮ ਨੂੰ ਲੋਕ ਪਸੰਦ ਨਹੀਂ ਕਰ ਰਹੇ । https://www.instagram.com/p/CANCQKhpMgq/ ਸੁਭਾਸ਼ ਘਈ ਨੇ ਦੱਸਿਆ ਕਿ ਉਹਨਾਂ ਨੇ ਰਿਸ਼ੀ ਕਪੂਰ ਨਾਲ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਾਲ ਦਾ ਜਵਾਬ ਨਹੀਂ ਦਿੱਤਾ । ਐਤਵਾਰ ਨੂੰ ਉਹਨਾਂ ਨੂੰ ਪਤਾ ਲੱਗਾ ਕਿ ਰਿਸ਼ੀ ਕਪੂਰ ਡਿਪ੍ਰੈਸ਼ਨ ਦੀ ਵਜ੍ਹਾ ਕਰਕੇ ਹਸਪਤਾਲ ਵਿੱਚ ਦਾਖਲ ਹਨ । ਰਿਸ਼ੀ ਨੇ ਫ਼ਿਲਮ ਦੇ ਹਰ ਸੀਨ ਤੇ ਕਾਫੀ ਮਿਹਨਤ ਕੀਤੀ ਸੀ ਤੇ ਉਹਨਾਂ ਨੂੰ ਇਸ ਗੱਲ ਤੇ ਮਾਣ ਸੀ ਕਿ ਫ਼ਿਲਮ ਹਿੱਟ ਹੋਵੇਗੀ । https://www.instagram.com/p/CAA-PrSpqVh/ ਰਿਸ਼ੀ ਨੇ ਆਪਣੇ ਦੋਸਤਾਂ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫੀ ਵਾਰ ਇਹ ਫ਼ਿਲਮ ਦਿਖਾਈ ਸੀ । ਇਸ ਤੋਂ ਬਾਅਦ ਰਿਸ਼ੀ ਕਪੂਰ ਨੂੰ ਸਮਝਾਉਣ ਲਈ ਸੁਭਾਸ਼ ਘਈ ਨੂੰ ਰਾਜ ਕਪੂਰ ਦੀ ਮਦਦ ਲੈਣੀ ਪਈ, ਤੇ ਇਹ ਸਮਝਾਇਆ ਗਿਆ ਕਿ ਭਾਵੇਂ ਫ਼ਿਲਮ ਕਮਰਸ਼ੀਅਲ ਤੌਰ ਤੇ ਨਹੀਂ ਚੱਲੀ ਪਰ ਵੈਸੇ ਬਹੁਤ ਵਧੀਆ ਹੈ ।

0 Comments
0

You may also like