Advertisment

ਇਹ ਹਨ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰਾਂ ਦੀਆਂ ਤਸਵੀਰਾਂ, ਇਨ੍ਹਾਂ ਵਿੱਚੋਂ ਇੱਕ ਦੀ ਹਾਲ ਹੀ ਦੇ ਦਿਨਾਂ ‘ਚ ਹੋਈ ਹੈ ਮੌਤ

author-image
By Shaminder
New Update
ਇਹ ਹਨ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰਾਂ ਦੀਆਂ ਤਸਵੀਰਾਂ, ਇਨ੍ਹਾਂ ਵਿੱਚੋਂ ਇੱਕ ਦੀ ਹਾਲ ਹੀ ਦੇ ਦਿਨਾਂ ‘ਚ ਹੋਈ ਹੈ ਮੌਤ
Advertisment
ਅਦਾਕਾਰ ਰਿਸ਼ੀ ਕਪੂਰ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਉਨ੍ਹਾਂ ਦਾ ਦਿਹਾਂਤ ਪਿਛਲੇ ਦਿਨੀਂ ਹੋ ਗਿਆ ਸੀ । ਦਿਹਾਂਤ ਤੋਂ ਬਾਅਦ ਅਦਾਕਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਨੇ । ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਵੀ ਮਲਾਲ ਹੈ ਕਿ ਅਦਾਕਾਰ ਹੁਣ ਮੁੜ ਕੇ ਕਦੇ ਵੀ ਪਰਦੇ ‘ਤੇ ਕਿਸੇ ਨਵੀਂ ਫ਼ਿਲਮ ‘ਚ ਉਨ੍ਹਾਂ ਨੂੰ ਵਿਖਾਈ ਨਹੀਂ ਦੇਣਗੇ । https://www.instagram.com/p/CBL8_LnAQg9/ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਰਮਿਆਨ ਮੌਜੂਦ ਰਹਿਣਗੀਆਂ । ਅੱਜ ਅਸੀਂ ਤੁਹਾਨੂੰ ਇਸ ਅਦਾਕਾਰ ਦੇ ਬਚਪਨ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਰਿਸ਼ੀ ਕਪੂਰ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । https://www.instagram.com/p/CAh89FKJ2rq/ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਰਿਤੂ ਕਪੂਰ ਅਤੇ ਭਰਾ ਰਣਧੀਰ ਕਪੂਰ ਵੀ ਵਿਖਾਈ ਦੇ ਰਹੇ ਨੇ । ਕਪੂਰ ਪਰਿਵਾਰ ਦੀ ਗੱਲ ਕਰੀਏ ਤਾਂ ਪੂਰਾ ਪਰਿਵਾਰ ਬਾਲੀਵੁੱਡ ‘ਚ ਸਰਗਰਮ ਹੈ । ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਵੀ ਫ਼ਿਲਮਾਂ ‘ਚ ਸਰਗਰਮ ਨੇ ਅਤੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਵਿਖਾਈ ਦੇ ਚੁੱਕੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment