ਰਿਤੇਸ਼ ਦੇਸ਼ਮੁਖ ਨੇ ਕਿਸਾਨਾਂ ਦਾ ਕੀਤਾ ਸਮਰਥਨ, ਟਵੀਟ ਹੋ ਰਿਹਾ ਵਾਇਰਲ

written by Shaminder | December 05, 2020

ਕਿਸਾਨਾਂ ਦੇ ਸਮਰਥਨ ‘ਚ ਸੈਲੀਬ੍ਰੇਟੀ ਵੀ ਅੱਗੇ ਆ ਰਹੇ ਹਨ । ਖੇਤੀ ਬਿੱਲਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਆਪਣੀ ਪੂਰੀ ਸਪੋਟ ਕਰ ਰਹੇ ਹਨ। ੳੇੁਥੇ ਹੀ ਹੁਣ ਬਾਲੀਵੁੱਡ ਹਸਤੀਆਂ ਵੀ ਅੱਗੇ ਆ ਰਹੀਆਂ ਹਨ । ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਉਨ੍ਹਾਂ ਨੇ ਟਵਿੱਟਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ । Riteish Deshmukh ਜਿਸ ‘ਚ ਉਹਨਾਂ ਨੇ ਲਿਖਿਆ ਕਿ ਅੱਜ ‘ਜੇ ਤੁਸੀਂ ਖਾ ਰਹੇ ਹੋ ਤਾਂ ਕਿਸਾਨਾਂ ਦਾ ਧੰਨਵਾਦ ਕਰੋ’। ਇਸ ਟਵੀਟ ‘ਤੇ ਲੋਕ ਪ੍ਰਤੀਕਰਮ ਦੇ ਰਹੇ ਨੇ ਅਤੇ ਉਨ੍ਹਾਂ ਦਾ ਇਹ ਟਵੀਟ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਕਲਾਕਾਰ ਅਤੇ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ ਨੇ ਆਪਣੀ ਲਾਈਫ ਪਾਟਨਰ ਜੇਨੇਲੀਆ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਪਿਆਰੀ ਜਿਹੀ ਫੋਟੋ, ਕਲਾਕਾਰ ਕਮੈਂਟਸ ਕਰਕੇ ਕਰ ਰਹੇ ਨੇ ਵਿਸ਼
Riteish Deshmukh ਇਸ ਦੇ ਨਾਲ ਹੀ ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜੇ ਤੁਸੀਂ ਅੱਜ ਖਾ ਰਹੇ ਹੋ ਤਾਂ ਉਸ ਲਈ ਇੱਕ ਕਿਸਾਨ ਦਾ ਧੰਨਵਾਦ ਕਰੋ। ਰਿਤੇਸ਼ ਦੇਸ਼ਮੁਖ ਦਾ ਕਿਸਾਨਾਂ ਨੂੰ ਲੈ ਕੇ ਇਹ ਟਵੀਟ ਕਾਫੀ ਸੁਰਖੀਆਂ 'ਚ ਹੈ। Genelia ਰਿਤੇਸ਼ ਦੇਸ਼ਮੁਖ ਨੇ ਆਪਣੇ ਟਵੀਟ ਵਿੱਚ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਜੇਕਰ ਤੁਸੀਂ ਅੱਜ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਸਾਡੇ ਦੇਸ਼ ਦੇ ਹਰ ਇੱਕ ਕਿਸਾਨ ਨਾਲ ਇੱਕਜੁਟਤਾ ਨਾਲ ਖੜਾ ਹਾਂ।" https://twitter.com/Riteishd/status/1335112231512510465 ਰਿਤੇਸ਼ ਦੇਸ਼ਮੁਖ ਦੇ ਇਸ ਟਵੀਟ 'ਤੇ ਫੈਨਸ ਵੀ ਕਾਫੀ ਕਮੈਂਟ ਕਰ ਰਹੇ ਹਨ।  

0 Comments
0

You may also like