ਰਿਤੇਸ਼ ਦੇਸ਼ਮੁਖ ਨੇ ਕਿਸਾਨਾਂ ਦਾ ਕੀਤਾ ਸਮਰਥਨ, ਟਵੀਟ ਹੋ ਰਿਹਾ ਵਾਇਰਲ
ਕਿਸਾਨਾਂ ਦੇ ਸਮਰਥਨ ‘ਚ ਸੈਲੀਬ੍ਰੇਟੀ ਵੀ ਅੱਗੇ ਆ ਰਹੇ ਹਨ । ਖੇਤੀ ਬਿੱਲਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਆਪਣੀ ਪੂਰੀ ਸਪੋਟ ਕਰ ਰਹੇ ਹਨ। ੳੇੁਥੇ ਹੀ ਹੁਣ ਬਾਲੀਵੁੱਡ ਹਸਤੀਆਂ ਵੀ ਅੱਗੇ ਆ ਰਹੀਆਂ ਹਨ । ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਉਨ੍ਹਾਂ ਨੇ ਟਵਿੱਟਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ ।
ਜਿਸ ‘ਚ ਉਹਨਾਂ ਨੇ ਲਿਖਿਆ ਕਿ ਅੱਜ ‘ਜੇ ਤੁਸੀਂ ਖਾ ਰਹੇ ਹੋ ਤਾਂ ਕਿਸਾਨਾਂ ਦਾ ਧੰਨਵਾਦ ਕਰੋ’। ਇਸ ਟਵੀਟ ‘ਤੇ ਲੋਕ ਪ੍ਰਤੀਕਰਮ ਦੇ ਰਹੇ ਨੇ ਅਤੇ ਉਨ੍ਹਾਂ ਦਾ ਇਹ ਟਵੀਟ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਕਲਾਕਾਰ ਅਤੇ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।
ਇਸ ਦੇ ਨਾਲ ਹੀ ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜੇ ਤੁਸੀਂ ਅੱਜ ਖਾ ਰਹੇ ਹੋ ਤਾਂ ਉਸ ਲਈ ਇੱਕ ਕਿਸਾਨ ਦਾ ਧੰਨਵਾਦ ਕਰੋ। ਰਿਤੇਸ਼ ਦੇਸ਼ਮੁਖ ਦਾ ਕਿਸਾਨਾਂ ਨੂੰ ਲੈ ਕੇ ਇਹ ਟਵੀਟ ਕਾਫੀ ਸੁਰਖੀਆਂ 'ਚ ਹੈ।
ਰਿਤੇਸ਼ ਦੇਸ਼ਮੁਖ ਨੇ ਆਪਣੇ ਟਵੀਟ ਵਿੱਚ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਜੇਕਰ ਤੁਸੀਂ ਅੱਜ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਸਾਡੇ ਦੇਸ਼ ਦੇ ਹਰ ਇੱਕ ਕਿਸਾਨ ਨਾਲ ਇੱਕਜੁਟਤਾ ਨਾਲ ਖੜਾ ਹਾਂ।"
https://twitter.com/Riteishd/status/1335112231512510465
ਰਿਤੇਸ਼ ਦੇਸ਼ਮੁਖ ਦੇ ਇਸ ਟਵੀਟ 'ਤੇ ਫੈਨਸ ਵੀ ਕਾਫੀ ਕਮੈਂਟ ਕਰ ਰਹੇ ਹਨ।