ਰਿਤੇਸ਼ ਦੇਸ਼ਮੁਖ ਨੇ ਜਿੰਮ ‘ਚ ਬਣਾਇਆ ਅਜਿਹਾ ਵੀਡੀਓ, ਦਰਸ਼ਕ ਹੱਸ-ਹੱਸ ਹੋਏ ਲੋਟਪੋਟ, ਦੇਖੋ ਵੀਡੀਓ

Written by  Lajwinder kaur   |  September 21st 2021 12:28 PM  |  Updated: September 21st 2021 12:38 PM

ਰਿਤੇਸ਼ ਦੇਸ਼ਮੁਖ ਨੇ ਜਿੰਮ ‘ਚ ਬਣਾਇਆ ਅਜਿਹਾ ਵੀਡੀਓ, ਦਰਸ਼ਕ ਹੱਸ-ਹੱਸ ਹੋਏ ਲੋਟਪੋਟ, ਦੇਖੋ ਵੀਡੀਓ

ਬਾਲੀਵੁੱਡ ਇੰਡਸਟਰੀ ਰਿਤੇਸ਼ ਦੇਸ਼ਮੁਖ  Riteish Deshmukh ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਵੀਡੀਓਜ਼ ਆਪਣੀ ਪਤਨੀ ਜੇਨੇਲੀਆ ਡਿਸੂਜਾ ਦੇ ਨਾਲ ਬਣਾਉਂਦੇ ਨੇ। ਦੋਵਾਂ ਕਲਾਕਾਰਾਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ । ਹਾਲ ਹੀ ‘ਚ ਰਿਤੇਸ਼ ਦੇਸ਼ਮੁਖ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

Riteish Deshmukh Made Cute Video With wife Genelia on valentines day Image Source -Instagram

ਇਸ ਵੀਡੀਓ ‘ਚ ਉਹ ਜਿੰਮ ‘ਚ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਅਜੇ ਦੇਵਗਨ ਦੇ ਇੱਕ ਵੀਡੀਓ ਸੀਨ ‘ਤੇ ਬਣੇ ਮੀਮ ਉੱਤੇ ਬਣਾਈ ਹੈ। ਵੀਡੀਓ 'ਚ ਦੇਖ ਸਕਦੇ ਹੋਏ ਰਿਤੇਸ਼ ਲੈਗ ਐਕਸਰਸਾਈਜ਼ ਕਰ ਰਹੇ ਨੇ ਪਰ ਉਨ੍ਹਾਂ ਤੋਂ ਹੋ ਨਹੀਂ ਰਹੀ ਹੈ ਤੇ ਉਹ ਕਹਿ ਰਹੇ ਮੂਝੇ ਜਾਣੇ ਦੋ ਮੇਰੀ ਮਾਂ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਵੀਡੀਓ 'ਚ ਦੇਖ ਕੇ ਦਰਸ਼ਕ ਹੱਸ ਹੱਸ ਲੋਟਪੋਟ ਹੋ ਰਹੇ ਨੇ। ਦਰਸ਼ਕਾਂ ਨੂੰ ਇਹ ਮਜ਼ੇਦਾਰ ਫਨੀ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

inside image of ritesh deshmukh-min Image Source -Instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਦੀ ਹੌਸਲਾ ਅਫਜਾਈ ਕਰਦੇ ਹੋਏ ਪਾਈ ਪੋਸਟ ਤੇ ਨਾਲ ਹੀ ਸਾਂਝੀ ਕੀਤੀ ਨਵੀਂ ਤਸਵੀਰ

ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਵਰਕ ਫਰਟ ਦੀ ਤਾਂ ਉਹ ਅਖੀਰਲੀ ਵਾਰ ‘ਬਾਗੀ 3’ ‘ਚ ਨਜ਼ਰ ਆਏ ਸੀ । ਆਉਣ ਵਾਲੇ ਸਮੇਂ 'ਚ ਉਹ ਕਈ ਹੋਰ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Riteish Deshmukh (@riteishd)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network