
ਬਾਲੀਵੁੱਡ ਕਲਾਕਾਰ ਆਪਣੇ ਕਿਰਦਾਰਾਂ ਦੇ ਲਈ ਅਕਸਰ ਹੀ ਆਪਣੇ ਵਜ਼ਨ ਨੂੰ ਵਧਾਉਂਦੇ ਤੇ ਘਟਾਉਂਦੇ ਹਨ। ਇੱਕ ਅਭਿਨੇਤਾ ਨੂੰ ਆਪਣੀ ਹਰ ਨਵੀਂ ਭੂਮਿਕਾ ਲਈ ਕਈ ਤਬਦੀਲੀਆਂ ਵਿੱਚੋਂ ਲੰਘਣਾ ਪੈਂਦਾ ਹੈ। ਆਮਿਰ ਖ਼ਾਨ ਤੋਂ ਲੈ ਕੇ ਕ੍ਰਿਤੀ ਸੈਨਨ ਤੇ ਕਈ ਸਿਤਾਰਿਆਂ ਨੇ ਆਪੋ ਆਪਣੀ ਫ਼ਿਲਮਾਂ ਲਈ ਭਾਰ ਵਧਾਇਆ ਸੀ। ਹੁਣ ਇੱਕ ਹੋਰ ਐਕਟਰ ਏਨੀਂ ਦਿਨੀਂ ਆਪਣਾ ਵਜ਼ਨ ਵਧਾਉਣ 'ਤੇ ਲੱਗਿਆ ਹੋਇਆ ਹੈ। ਆਓ ਦੱਸਦੇ ਹਾਂ ਉਸ ਐਕਟਰ ਬਾਰੇ-
ਹੋਰ ਪੜ੍ਹੋ : ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

ਇਨ੍ਹੀਂ ਦਿਨੀਂ ਰਿਤੇਸ਼ ਦੇਸ਼ਮੁਖ ਆਪਣੀ ਆਉਣ ਵਾਲੀ ਫ਼ਿਲਮ ਮਿਸਟਰ ਮੰਮੀ ਲਈ ਵਜ਼ਨ ਵਧਾਉਣ ਲਈ ਆਪਣਾ ਪਸੰਦੀਦਾ ਭੋਜਨ ਖਾ ਰਹੇ ਹਨ। ਰਿਤੇਸ਼ ਨੇ ਪੂਰਾ ਖਾਣਾ ਖਾਂਦੇ ਹੋਏ ਖੁਦ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਖਾਸ ਗੱਲ ਉਨ੍ਹਾਂ ਦਾ ਪੇਟ ਜੋ ਕਮੀਜ਼ 'ਚੋਂ ਬਾਹਰ ਆ ਰਿਹਾ ਸੀ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਉਹ ਆਪਣੀ ਅਗਲੀ ਫ਼ਿਲਮ ਲਈ ਵਜ਼ਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਚ ਉਨ੍ਹਾਂ ਦੀ ਪਤਨੀ ਜੇਨੇਲੀਆ ਡਿਸੂਜ਼ਾ ਵੀ ਨਜ਼ਰ ਆਵੇਗੀ।
ਹੋਰ ਪੜ੍ਹੋ : ਰਣਬੀਰ ਕਪੂਰ ਦੀ ਬੈਚਲਰ ਪਾਰਟੀ ਹੋਵੇਗੀ ਸ਼ਾਨਦਾਰ, ਜਾਣੋ ਕਿਹੜੇ-ਕਿਹੜੇ ਸੈਲੀਬ੍ਰੇਟੀ ਮਚਾਉਣਗੇ ਧਮਾਲ
ਕਲਿੱਪ ਦੇ ਨਾਲ ਕੈਪਸ਼ਨ ਵਿੱਚ, ਰਿਤੇਸ਼ ਨੇ ਆਪਣੇ ਭੋਜਨ ਨੂੰ "ਘੱਟ-ਕੈਲੋਰੀ ਭੋਜਨ" ਦੱਸਿਆ ਅਤੇ ਆਪਣੇ ਨਿਰਦੇਸ਼ਕ ਨੂੰ ਕ੍ਰੈਡਿਟ ਦਿੱਤਾ, ਜਿਸ ਨੇ ਉਸਨੂੰ ਗਰਭਵਤੀ ਦਿਖਣ ਲਈ ਭਾਰ ਵਧਾਉਣ ਲਈ ਕਿਹਾ। ਇਸ ਵੀਡੀਓ ਨੂੰ ਉਨ੍ਹਾਂ ਨੇ ਇੱਕ ਫਨੀ ਡਾਇਲਾਗ ਦੇ ਨਾਲ ਪੋਸਟ ਕੀਤਾ ਹੈ। ਜੋ ਡਾਇਲਾਗ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ ਉਹ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡ ਕਰ ਰਿਹਾ ਹੈ। ਇਹ ਇੱਕ "ਅਜੀਬ ਜਾਨਵਰ ਹੈ..ਕਿਤਨਾ ਵੀ ਖਾਣੇ ਭੁੱਖਾ ਰਹਿਤਾ ਹੈ’। ਵੀਡੀਓ ਚ ਦੇਖ ਸਕਦੇ ਹੋ ਰਿਤੇਸ਼ ਦੀ ਕਮੀਜ਼ ਦੇ ਕੁਝ ਬਟਨ ਖੁੱਲ੍ਹੇ ਹਨ ਅਤੇ ਉਸ ਦਾ ਪੇਟ ਬਾਹਰ ਵੱਲ ਝਾਤੀਆਂ ਮਾਰ ਰਿਹਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ, ਰਿਤੇਸ਼ ਅਤੇ ਜੇਨੇਲੀਆ ਨੇ ਐਲਾਨ ਕੀਤਾ ਸੀ ਕਿ ਉਹ ਮਿਸਟਰ ਮੰਮੀ ਵਿੱਚ ਇਕੱਠੇ ਬਿੱਗ ਸਕ੍ਰੀਨ ਸ਼ੇਅਰ ਕਰਨਗੇ। ਦੱਸ ਦੇਈਏ ਕਿ ਇਹ ਫ਼ਿਲਮ ਇੱਕ ਅਜਿਹੇ ਜੋੜੇ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਬੱਚਿਆਂ ਦੇ ਮਾਮਲੇ 'ਤੇ ਇੱਕੋ ਜਿਹੇ ਵਿਚਾਰ ਨਹੀਂ ਰੱਖਦੇ, ਪਰ ਕਿਸਮਤ ਦੀ ਉਨ੍ਹਾਂ ਲਈ ਕੁਝ ਹੋਰ ਯੋਜਨਾ ਹੈ। ਫ਼ਿਲਮ 'ਚ ਰਿਤੇਸ਼ ਮਾਂ ਬਣੀ ਹੈ। ਇੱਕ ਲੰਬੇ ਅਰਸੇ ਬਾਅਦ ਦੋਵੇਂ ਪਤੀ-ਪਤਨੀ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਦੋਵੇਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
View this post on Instagram