ਤੇਰੇ ਸਜਣਾ ਨੀ ਕਿੰਗ ਵਾਲਾ ਤਾਜ਼ ਕਾਕਾ ਜੀ ,ਕਿਉਂਕਿ ਸਾਡੇ ਲਵ ਮੈਰਿਜ ਦਾ ਰਿਵਾਜ਼ ਨਹੀਂ 

Written by  Shaminder   |  November 12th 2018 10:27 AM  |  Updated: November 12th 2018 10:27 AM

ਤੇਰੇ ਸਜਣਾ ਨੀ ਕਿੰਗ ਵਾਲਾ ਤਾਜ਼ ਕਾਕਾ ਜੀ ,ਕਿਉਂਕਿ ਸਾਡੇ ਲਵ ਮੈਰਿਜ ਦਾ ਰਿਵਾਜ਼ ਨਹੀਂ 

ਅੱਜ ਕੱਲ੍ਹ ਲਵ ਮੈਰਿਜ ਦਾ ਚਲਨ ਬਹੁਤ ਜ਼ਿਆਦਾ ਵਧ ਚੁੱਕਿਆ ਹੈ । ਕੋਈ ਸਮਾ ਹੁੰਦਾ ਸੀ ਜਦੋਂ ਬੱਚੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਕੀਤੇ ਰਿਸ਼ਤਿਆਂ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਸਨ । ਪਰ ਸਮੇਂ ਦੇ ਬਦਲਣ ਨਾਲ-ਨਾਲ ਰੀਤੀ ਰਿਵਾਜ਼ਾਂ 'ਚ ਵੀ ਬਦਲਾਅ ਅਤੇ ਲੋਕਾਂ ਦੀ ਮਾਨਸਿਕਤਾ ਵੀ ਬਦਲੀ । ਪਰ ਕਈ ਥਾਈਂ ਅਜੇ ਵੀ ਬੱਚੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣ ਨੂੰ ਤਰਜੀਹ ਦਿੰਦੇ ਨੇ ।

ਹੋਰ ਵੇਖੋ : ਸੁਰਜੀਤ ਭੁੱਲਰ –ਗੁਰਲੇਜ਼ ਅਖਤਰ ‘ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ

https://www.youtube.com/watch?v=1jLnkn7-rek&feature=youtu.be

ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰਲੇਜ਼ ਅਖਤਰ ਅਤੇ ਜੇ ਨੂਰ ਨੇ ਆਪਣੇ ਨਵੇਂ ਗੀਤ ਰਿਵਾਜ਼ 'ਚ । ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਇੱਕ ਮੁੰਡਾ ਇੱਕ ਕੁੜੀ ਨੂੰ ਪ੍ਰਪੋਜ਼ ਕਰਕੇ ਆਪਣੇ ਦਿਲ ਦੀ ਗੱਲ ਕਹਿੰਦਾ ਹੈ ਤਾਂ ਕੁੜੀ ਇਸ ਗੱਲ ਤੋਂ ਸਾਫ ਇਨਕਾਰ ਕਰਦੀ ਹੋਈ ਕਹਿੰਦੀ ਹੈ ਕਿ ਉਨ੍ਹਾਂ ਦੇ ਖਾਨਦਾਨ 'ਚ ਲਵ ਮੈਰਿਜ ਦਾ ਕੋਈ ਰਿਵਾਜ਼ ਨਹੀਂ ਹੈ ।

ਹੋਰ ਵੇਖੋ :ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨੇ ਦਿੱਤੀ ਪਰਫਾਰਮੈਂਸ

gurlej akhtar new song riwaaz gurlej akhtar new song riwaaz

ਮੁੰਡਾ ਹਰ ਤਰੀਕੇ ਨਾਲ ਉਸ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕੁੜੀ ਹਮੇਸ਼ਾ ਉਸ ਦੀ ਗੱਲ ਨੂੰ ਅਣਗੌਲਿਆ ਕਰ ਕੇ ਉਸ ਨੂੰ ਆਪਣੇ ਖਾਨਦਾਨ ਦੇ ਰੀਤੀ ਰਿਵਾਜ਼ਾਂ ਦਾ ਹਵਾਲਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਆਪਣੇ ਬਾਪੂ ਦੀ ਮਰਜ਼ੀ ਨਾਲ ਜਿੱਥੇ ਉਹ ਆਖਣਗੇ ਵਿਆਹ ਕਰਵਾਏਗੀ ।ਪਰ ਮੁੰਡਾ ਵੀ ਅੜਬ ਹੈ ਉਹ ਕਹਿੰਦਾ ਹੈ ਕਿ ਜੇ ਤੁਹਾਡੇ 'ਚ ਲਵ ਮੈਰਿਜ ਦਾ ਰਿਵਾਜ਼ ਨਹੀਂ ਤਾਂ ਪਹਿਲਾਂ ਵਿਆਹ ਕਰ ਲਏ ਤੇ ਫਿਰ ਪਿਆਰ ਕਰ ਲਵੇ ।

ਹੋਰ ਵੇਖੋ : ਪਿਆਰ ਦੀਆਂ ਡੂੰਘਾਈਆਂ ਨੂੰ ਬਿਆਨ ਕਰਦਾ ਹੈ ਗੀਤ ‘ਗੁਲਾਮੀ ‘,ਵੇਖੋ ਵੀਡਿਓ

ਇਸ ਗੀਤ ਦੇ ਬੋਲ ਜੱਸ ਧੂਰੀ ਨੇ ਲਿਖੇ ਨੇ । ਮਿਊਜ਼ਿਕ ਦਿੱਤਾ ਹੈ ਮਿਊਜ਼ਿਕ ਐਂਮਪਾਇਰ ਨੇ ਅਤੇ ਫੀਮੇਲ ਅਦਾਕਾਰਾ ਹੈ ਜਸਨੀਤ ਢਿੱਲੋਂ ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network