ਸੋਨੂੰ ਸੂਦ ਦੀ ਮਾਂ ਦੇ ਨਾਂਅ ’ਤੇ ਸੜਕ ਦਾ ਰੱਖਿਆ ਗਿਆ ਨਾਂਅ, ਪੋਸਟ ਪਾ ਕੇ ਭਾਵੁਕ ਹੋ ਗਏ ਸੋਨੂੰ ਸੂਦ

Written by  Rupinder Kaler   |  January 02nd 2021 02:27 PM  |  Updated: January 02nd 2021 02:27 PM

ਸੋਨੂੰ ਸੂਦ ਦੀ ਮਾਂ ਦੇ ਨਾਂਅ ’ਤੇ ਸੜਕ ਦਾ ਰੱਖਿਆ ਗਿਆ ਨਾਂਅ, ਪੋਸਟ ਪਾ ਕੇ ਭਾਵੁਕ ਹੋ ਗਏ ਸੋਨੂੰ ਸੂਦ

ਅਦਾਕਾਰ ਸੋਨੂੰ ਸੂਦ ਦੇ ਜੱਦੀ ਸ਼ਹਿਰ ਮੋਗਾ ਵਿੱਚ ਉਨ੍ਹਾਂ ਦੀ ਮਾਂ ਪ੍ਰੋ. ਸਰੋਜ ਸੂਦ ਦੇ ਨਾਮ ਤੇ ਇੱਕ ਸੜਕ ਦਾ ਨਾਮ ਰੱਖਿਆ ਗਿਆ ਹੈ। ਜਿਸ ਦੀ ਜਾਣਕਾਰੀ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਸ਼ਬਦ

ਯੂ ਕੇ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਤੇ ਲੰਗਰ ਵੰਡ ਕੇ ਮਨਾਇਆ ਨਵੇਂ ਸਾਲ ਦਾ ਜਸ਼ਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਏਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਹਨ। ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਵਿਚ ਪ੍ਰੇਸ਼ਾਨ ਲੋਕਾਂ ਦੀ ਮਦਦ ਕਰਕੇ ਹਰ ਦਿਲ ਵਿਚ ਜਗ੍ਹਾ ਬਣਾਈ ਹੈ। ਪੂਰੇ ਦੇਸ਼ ਦੇ ਲੋਕ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦੇ ਹਨ ।

ਕੁਝ ਲੋਕਾਂ ਨੇ ਤਾਂ ਸੋਨੂੰ ਸੂਦ ਦੇ ਮੰਦਰ ਤੱਕ ਬਣਾ ਦਿੱਤੇ ਹਨ । ਇੱਥੇ ਹੀ ਬਸ ਨਹੀਂ ਲੋਕ ਆਪਣੇ ਕਾਰੋਬਾਰਾਂ ਤੇ ਦੁਕਾਨਾਂ ਦੇ ਨਾਂਅ ਵੀ ਸੋਨੂੰ ਸੂਦ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਤੇ ਰੱਖੇ ਹਨ । ਹਾਲ ਹੀ ਵਿੱਚ, ਉਹਨਾਂ ਦੇ ਇੱਕ ਮੰਦਰ ਦੀ ਉਸਾਰੀ ਦੀ ਖ਼ਬਰ ਵੀ ਸਾਹਮਣੇ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network