ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਗਾਇਆ ਗੈਰੀ ਸੰਧੂ ਦਾ ਪਿਆਰ ਨਾਲ ਭਰਿਆ ਗੀਤ ‘ਦੋ ਗੱਲਾਂ’, ਤਿੰਨ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

written by Lajwinder kaur | January 08, 2021

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਚੁਲਬੁਲੇ ਸੁਭਾਅ ਵਾਲੀ ਨੇਹਾ ਕੱਕੜ ਦਾ ਕੁਝ ਮਹੀਨੇ ਪਹਿਲਾਂ ਹੀ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਹੋਇਆ ਹੈ । ਜਿਸ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਆਪਣੀ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। rohanpreet and neha kakkar ਹੋਰ ਪੜ੍ਹੋ : ਕ੍ਰਿਕੇਟਰ ਹਰਭਜਨ ਸਿੰਘ ਸਾਗ ਬਨਾਉਣ ‘ਚ ਆਪਣੀ ਮਾਂ ਦੀ ਮਦਦ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ
ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਦੀ ਗਾਇਕੀ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ‘ਚ ਰੋਹਨਪ੍ਰੀਤ ਗੈਰੀ ਸੰਧੂ ਦਾ ਰੋਮਾਂਟਿਕ ਗੀਤ ਦੋ ਗੱਲਾਂ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਨੇਹਾ ਇਹ ਗੀਤ ਸੁਣ ਕੇ ਕੁਝ ਭਾਵੁਕ ਵੀ ਨਜ਼ਰ ਆਈ । ਰੋਹਨ ਇਹ ਗੀਤ ਨੇਹਾ ਕੱਕੜ ਨੂੰ ਦੇਖਦੇ ਹੋਏ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ। neha kakkar post with rohanpreet ਇਸ ਵੀਡੀਓ ਨੂੰ ਪੋਸਟ ਕਰਦੇ ਨੇਹਾ ਕੱਕੜ ਨੇ ਲਿਖਿਆ ਹੈ- ‘ਮੇਰਾ ਦ੍ਰਿਸ਼, ਮੇਰੀ ਸਵੇਰ, ਮੇਰੀ ਰਾਤ, ਆਵਾਜ਼ ਜਿਸ ਦੇ ਨਾਲ ਮੈਂ ਰਹਿੰਦੀ ਹਾਂ !!! ਇਕੋ ਅਤੇ ਸਿਰਫ @rohanplaysingh’ ਨਾਲ ਹੀ ਉਨ੍ਹਾਂ ਨੇ ਅੱਖਾਂ ਚ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਜਿਸ ਕਰਕੇ ਇਸ ਵੀਡੀਓ ਉੱਤੇ ਤਿੰਨ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ। inside pic of neha and rohanpreet    

0 Comments
0

You may also like