
ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਲ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵੇਂ ਰੋਹਨਪ੍ਰੀਤ ਦੇ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਰੋਹਨਪ੍ਰੀਤ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਦੋਵੇਂ ਰੋਮਾਂਟਿਕ ਮੂਡ ‘ਚ ਨਜ਼ਰ ਆ ਰਹੇ ਨੇ । ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਦੋਵਾਂ ਦੇ ਇਸ ਵੀਡੀਓ ‘ਤੇ ਕਮੈਂਟਸ ਵੀ ਖੂਬ ਕਰ ਰਹੇ ਹਨ ।
ਦੱਸ ਦਈਏ ਕਿ ਨੇਹਾ ਕੱਕੜ ਨੇ ਅਕਤੂਬਰ ‘ਚ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦਾ ਵਿਆਹ ਵੀ ਖੂਬ ਚਰਚਾ ‘ਚ ਰਿਹਾ ਸੀ ਅਤੇ ਵਿਆਹ ‘ਚ ਜੱਸ ਮਾਣਕ, ਕੌਰ ਬੀ, ਉਰਵਸ਼ੀ ਰੌਤੇਲਾ ਸਣੇ ਕਈ ਕਲਾਕਾਰਾਂ ਨੇ ਹਾਜ਼ਰੀ ਲਵਾਈ ਸੀ ।
ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਪਹਿਲੀ ਲੋਹੜੀ ’ਤੇ ਸ਼ੇਅਰ ਕੀਤੀ ਖ਼ਾਸ ਵੀਡੀਓ
ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਮਾਤਾ ਦੀਆਂ ਭੇਂਟਾਂ ਦੇ ਨਾਲ ਕੀਤੀ ਸੀ ਉਹ ਆਪਣੀ ਭੈਣ ਸੋਨੂੰ ਕੱਕੜ ਦੇ ਨਾਲ ਅਕਸਰ ਜਗਰਾਤਿਆਂ ‘ਚ ਗਾਇਆ ਕਰਦੀ ਸੀ ।
ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਲੰਮਾਂ ਸੰਘਰਸ਼ ਕੀਤਾ ਹੈ ਅਤੇ ਅੱਜ ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੇ ਕਾਮਯਾਬ ਗਾਇਕਾਂ ‘ਚ ਹੁੰਦੀ ਹੈ ।
View this post on Instagram