ਨੇਹਾ ਕੱਕੜ ਨੂੰ ਰੋਹਨਪ੍ਰੀਤ ਦੀ ਸਰਦਾਰੀ ਸਭ ਤੋਂ ਪਿਆਰੀ, ਵੀਡੀਓ ਸ਼ੇਅਰ ਕਰਕੇ ਕਹੀ ਵੱਡੀ ਗੱਲ

written by Rupinder Kaler | May 24, 2021 11:58am

ਨੇਹਾ ਕੱਕੜ ਆਪਣੇ ਪ੍ਰਸ਼ੰਸਕਾਂ ਨਾਲ ਹਰ ਗੱਲ ਸ਼ੇਅਰ ਕਰਦੀ ਹੈ । ਇਸੇ ਲਈ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹਾਂ । ਉਹ ਵੱਲੋਂ ਹਮੇਸ਼ਾਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਨੇਹਾ ਨੇ ਆਪਣੇ ਪਤੀ ਰੋਹਨ ਪ੍ਰੀਤ ਸਿੰਘ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਇੱਕ ਰਿਆਲਟੀ ਸ਼ੋਅ ਦੇ ਸਟੇਜ ‘ਤੇ ਜ਼ਬਰਦਸਤ ਭੰਗੜਾ ਪਾਉਂਦੇ ਦਿਖਾਈ ਦੇ ਰਿਹਾ ਹੈ।

bollywood singer neha kakkar withe hubby rohanpreet

ਹੋਰ ਪੜ੍ਹੋ :

ਗਿੱਪੀ ਗਰੇਵਾਲ ਦਾ ਬੇਟਾ ਸਫਾਈ ਕਰਦਾ ਆਇਆ ਨਜ਼ਰ, ਗਾਇਕ ਨੇ ਸਾਂਝਾ ਕੀਤਾ ਵੀਡੀਓ

neha kakkar and rohanpreet

ਇਹ ਇਕ ਥ੍ਰੋਬੈਕ ਵੀਡੀਓ ਹੈ, ਜਿਸ ਨੂੰ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਓਦੋਂ ਦਾ ਹੈ ਜਦੋਂ ਰੋਹਨਪ੍ਰੀਤ ਸਿੰਘ ਇੱਕ ਰਿਆਲਟੀ ਸ਼ੋਅ ਦੇ ਵਿਸ਼ੇਸ਼ ਐਪੀਸੋਡ ਵਿੱਚ ਪਹੁੰਚਿਆ ਸੀ, ਤੇ ਉਸ ਨੇ ਭੰਗੜਾ ਪਾ ਕੇ ਹਰ ਇੱਕ ਨੂੰ ਮੋਹ ਲਿਆ ਸੀ ।

Neha Kakkar And Rohanpreet Neha Kakkar And Rohanpreet

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ ਵਿੱਚ ਲਿਖਿਆ, “ਮੇਰੇ ਸੋਹਣੇ ਸਰਦਾਰ ਜੀ … ਹਾਏ ਤੁਹਾਡਾ ਭੰਗੜਾ”। ਜਿਸ ਤੇ ਰੋਹਨਪ੍ਰੀਤ ਸਿੰਘ ਨੇ ਵੀ ਲਿਖਿਆ, “ਮੇਰੀ ਰਾਣੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਡੀ ਮੁਸਕਾਨ” ਦੱਸ ਦਈਏ ਕਿ ਨੇਹਾ ਦਾਰਾ ਨਾਲ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਉਸਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ। ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਾਰ ਪਸੰਦ ਕੀਤਾ ਗਿਆ ਹੈ ।

You may also like