ਰੋਹਿਤ ਸ਼ੈੱਟੀ ਨੇ ਜਿਸ ਅਦਾਕਾਰਾ ਦੀਆਂ ਸਾੜ੍ਹੀਆਂ ਪੈ੍ਰਸ ਕਰਕੇ ਕੱਟੇ ਦਿਨ, ਉਸ ਨੂੰ ਹੀ ਆਪਣੀ ਫ਼ਿਲਮ ’ਚ ਕੀਤਾ ਕਾਸਟ, ਇਸ ਤਰ੍ਹਾਂ ਦੀ ਸੀ ਰੋਹਿਤ ਦੇ ਸ਼ੰਘਰਸ਼ ਦੀ ਕਹਾਣੀ

written by Rupinder Kaler | March 14, 2020

ਗੋਲਮਾਲ, ਚੇਨੱਈ ਐਕਸਪ੍ਰੈਸ, ਸਿੰਘਮ ਤੇ ਸਿੰਬਾ ਵਰਗੀਆਂ ਹਿੱਟ ਫ਼ਿਲਮਾਂ ਬਨਾਉਣ ਵਾਲੇ ਰੋਹਿਤ ਸ਼ੈੱਟੀ 14 ਮਾਰਚ ਨੂੰ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ । ਰੋਹਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੀਤੀ ਸੀ । ਰੋਹਿਤ ਮਸ਼ਹੂਰ ਸਟੰਟਮੈਨ ਤੇ ਵਿਲੇਨ ਐੱਮ ਬੀ ਸ਼ੈੱਟੀ ਦੇ ਬੇਟੇ ਹਨ । ਪਰ ਬਚਪਨ ਵਿੱਚ ਪਿਤਾ ਦੀ ਮੌਤ ਹੋਣ ਤੋਂ ਬਾਅਦ ਰੋਹਿਤ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । https://www.instagram.com/p/BxHEDYHhXd7/ ਰੋਹਿਤ ਸ਼ੈੱਟੀ ਦੇ ਸ਼ੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਤੱਬੂ ਦੀ ਸਾੜ੍ਹੀ ਤੱਕ ਪ੍ਰੈਸ ਕਰਦੇ ਰਹੇ ਹਨ । ਇਸ ਤੋਂ ਇਲਾਵਾ ਉਹ ਕਾਜੋਲ ਦੇ ਸਪਾਟ ਬੁਆਏ ਵੀ ਰਹੇ ਹਨ । ਉਹ ਕਾਜੋਲ ਨੂੰ ਟਚ ਅਪ ਵੀ ਦਿੰਦੇ ਹੁੰਦੇ ਸਨ । ਰੋਹਿਤ ਜਦੋਂ 17 ਸਾਲਾਂ ਦੇ ਸਨ ਉਦੋਂ ਉਹਨਾਂ ਨੇ ਫ਼ਿਲਮ ਫੂਲ ਅੋਰ ਕਾਂਟੇ ਵਿੱਚ ਬਤੌਰ ਸਾਹਿਕ ਡਾਇਰੈਕਟਰ ਕੰਮ ਕੀਤਾ ਸੀ । https://www.instagram.com/p/B7sM8DGBI_0/ ਸਾਲ 2003 ਵਿੱਚ ਰਿਲੀਜ਼ ਹੋਈ ਅਜੇ ਦੇਵਗਨ ਤੇ ਅਭਿਸ਼ੇਕ ਬਚਨ ਦੀ ਫ਼ਿਲਮ ਜ਼ਮੀਨ ਰਾਹੀਂ ਰੋਹਿਤ ਨੇ ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਗੋਲਮਾਲ ਦਾ ਨਿਰਦੇਸ਼ਨ ਕੀਤਾ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ । ਇਸ ਫ਼ਿਲਮ ਨਾਲ ਹੀ ਰੋਹਿਤ ਸ਼ੈੱਟੀ ਨੂੰ ਪਹਿਚਾਣ ਮਿਲੀ । https://www.instagram.com/p/Bn76JTngELV/ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਅਦਾਕਾਰਾ ਦੀ ਰੋਹਿਤ ਸਾੜ੍ਹੀ ਪ੍ਰੈਸ ਕਰਦੇ ਸਨ ਉਸ ਨੂੰ ਹੀ ਰੋਹਿਤ ਨੇ ਆਪਣੀ ਫ਼ਿਲਮ ਵਿੱਚ ਕਾਸਟ ਕੀਤਾ ਸੀ । ਰੋਹਿਤ ਨੇ 22 ਸਾਲਾਂ ਬਾਅਦ ਤੱਬੂ ਨੂੰ ਗੋਲਮਾਲ 3 ਵਿੱਚ ਕਾਸਟ ਕੀਤਾ । ਇਸ ਦੇ ਨਾਲ ਹੀ ਕਾਜੋਲ ਨੂੰ ਵੀ ਫ਼ਿਲਮ ਦਿਲਵਾਲੇ ਵਿੱਚ ਕਾਸਟ ਕੀਤਾ ਸੀ । [embed]https://www.instagram.com/p/Bn1IiYqAsdK/[/embed]

0 Comments
0

You may also like