ਵੇਟਰ ਦਾ ਕੰਮ ਛੱਡ ਕੇ ਵਿਲੇਨ ਬਣੇ ਸਨ ਐੱਮ ਬੀ ਸ਼ੈੱਟੀ, ਇੱਕ ਹਾਦਸੇ ਨੇ ਕਰ ਦਿੱਤੀ ਸੀ ਜ਼ਿੰਦਗੀ ਤਬਾਹ

Written by  Rupinder Kaler   |  December 02nd 2019 02:18 PM  |  Updated: December 02nd 2019 02:18 PM

ਵੇਟਰ ਦਾ ਕੰਮ ਛੱਡ ਕੇ ਵਿਲੇਨ ਬਣੇ ਸਨ ਐੱਮ ਬੀ ਸ਼ੈੱਟੀ, ਇੱਕ ਹਾਦਸੇ ਨੇ ਕਰ ਦਿੱਤੀ ਸੀ ਜ਼ਿੰਦਗੀ ਤਬਾਹ

70 ਦੇ ਦਹਾਕੇ ਦੀਆਂ ਫ਼ਿਲਮਾਂ ਵਿੱਚ ਵੀ ਸਟੰਟ ਤੇ ਕਾਫੀ ਜ਼ੋਰ ਦਿੱਤਾ ਜਾਂਦਾ ਸੀ । ਸਟੰਟ ਦੇ ਨਾਲ ਨਾਲ ਫ਼ਿਲਮਾਂ ਵਿੱਚ ਵਿਲੇਨ ਦੀ ਅਹਿਮੀਅਤ ਵੀ ਬਹੁਤ ਹੁੰਦੀ ਸੀ । ਇਸੇ ਦੌਰ ਵਿੱਚ ਅਜਿਹਾ ਅਦਾਕਾਰ ਆਇਆ ਜਿਸ ਨੇ ਸਟੰਟ ਵਿੱਚ ਵੱਡੇ ਲੋਕਾਂ ਨੂੰ ਮਾਤ ਦੇ ਦਿੱਤੀ ਸੀ । ਇਸ ਅਦਾਕਾਰ ਦਾ ਨਾਂਅ ਸੀ ਐਮ ਬੀ ਸ਼ੈੱਟੀ । ਸ਼ੈੱਟੀ 70 ਦੇ ਦਹਾਕੇ ਵਿੱਚ ਮਸ਼ਹੂਰ ਵਿਲੇਨ ਰਹੇ ਹਨ ਤੇ ਬਾਅਦ ਵਿੱਚ ਉਹ ਇੱਕ ਸਟੰਟ ਮੈਨ ਬਣ ਕੇ ਸਾਹਮਣੇ ਆਏ । ਐੱਮ ਬੀ ਸ਼ੈੱਟੀ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਪਿਤਾ ਸਨ ।

ਸ਼ੁਰੂ ਦੇ ਦਿਨਾਂ ਵਿੱਚ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਾਈਟ ਇੰਸਟ੍ਰਕਟਰ ਦੇ ਤੌਰ ਤੇ ਕੀਤੀ, ਇਸ ਤੋਂ ਬਾਅਦ ਐਕਸ਼ਨ ਡਾਇਰੈਕਟਰ ਤੇ ਬਾਅਦ ਵਿੱਚ ਉਹ ਐਕਟਰ ਬਣ ਗਏ । ਐੱਮ ਬੀ ਸ਼ੈੱਟੀ ਨੇ 1957 ਵਿੱਚ ਫ਼ਿਲਮਾਂ ਵਿੱਚ ਕਦਮ ਰੱਖਿਆ ਸੀ । ਉਹਨਾਂ ਨੇ ਦ ਗ੍ਰੇਟ ਗੈਂਬਲਰ, ਤ੍ਰਿਸ਼ੂਲ, ਡਾਨ ਵਰਗੀਆਂ ਸਂੈਕੜੇ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਉਹਨਾਂ ਦੀ ਕਿਸੇ ਨਾ ਕਿਸੇ ਫ਼ਿਲਮ ਵਿੱਚ ਕੋਈ ਨਾ ਕੋਈ ਭੂਮਿਕਾ ਜ਼ਰੂਰ ਹੁੰਦੀ ।

ਸ਼ੈੱਟੀ ਸ਼ੁਰੂ ਦੇ ਦਿਨਾਂ ਵਿੱਚ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਵੇਟਰ ਦੇ ਤੌਰ ਤੇ ਕੰਮ ਕਰਦੇ ਰਹੇ । ਉਹਨਾਂ ਦਾ ਪੜ੍ਹਾਈ ਲਿਖਾਈ ਵਿੱਚ ਕੋਈ ਧਿਆਨ ਨਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮੁੰਬਈ ਭੇਜ ਦਿੱਤਾ ਸੀ । ਇੱਥੇ ਪਹੁੰਚ ਕੇ ਉਹਨਾਂ ਨੇ ਇੱਕ ਹੋਟਲ ਵਿੱਚ ਕੰਮ ਕੀਤਾ ਫਿਰ ਉਹ ਮੁੱਕੇਬਾਜ਼ੀ ਕਰਨ ਲੱਗੇ । ਮੁੱਕੇਬਾਜ਼ੀ ਦੇ ਉਹਨਾਂ ਨੇ ਕਈ ਟੂਰਨਾਮੈਂਟ ਜਿੱਤੇ ਤੇ 8 ਸਾਲ ਇੱਕ ਮੁੱਕੇਬਾਜ਼ ਦੇ ਤੌਰ ਤੇ ਕੰਮ ਕਰਦੇ ਰਹੇ ।

ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਵਿੱਕ ਕਦਮ ਰੱਖਿਆ ਤੇ ਉਹ ਵਿਲੇਨ ਦੇ ਤੌਰ ਤੇ ਮਸ਼ਹੂਰ ਹੋ ਗਏ । ਪਰ ਇੱਕ ਹਾਦਸੇ ਨੇ ਸਭ ਖਤਮ ਕਰ ਦਿੱਤਾ । ਕਿਹਾ ਜਾਂਦਾ ਹੈ ਕਿ ਸ਼ੈੱਟੀ ਘਰ ਦੇ ਬਾਥਰੂਮ ਵਿੱਚ ਤਿਲਕ ਕੇ ਡਿੱਗ ਗਏ ਸਨ ਤੇ ਉਹਨਾਂ ਨੂੰ ਗੰਭੀਰ ਸੱਟ ਵੱਜੀ ਸੀ । ਇੱਸ ਸੱਟ ਤੋਂ ਉਹ ਉੱਭਰ ਨਹੀਂ ਸਕੇ । ਕੁਝ ਦਿਨਾਂ ਬਾਅਦ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network