Cirkus: ਰੋਹਿਤ ਸ਼ੈੱਟੀ ਨੇ ਸਾਂਝੀ ਕੀਤੀ 'ਸਰਕਸ' ਸਟਾਰਜ਼ ਦੀ ਪਹਿਲੀ ਝਲਕ

Written by  Lajwinder kaur   |  May 10th 2022 03:21 PM  |  Updated: May 10th 2022 03:21 PM

Cirkus: ਰੋਹਿਤ ਸ਼ੈੱਟੀ ਨੇ ਸਾਂਝੀ ਕੀਤੀ 'ਸਰਕਸ' ਸਟਾਰਜ਼ ਦੀ ਪਹਿਲੀ ਝਲਕ

Cirkus poster: ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਲੋਕ ਉਨ੍ਹਾਂ ਨੂੰ ਗੱਡੀਆਂ ਉਡਾਣ ਵਾਲਾ ਨਿਰਦੇਸ਼ਕ ਵੀ ਕਹਿੰਦੇ ਹਨ । ਪਰ ਹੁਣ ਰੋਹਿਤ ਸ਼ੈੱਟੀ ਲੋਕਾਂ ਨੂੰ ਹਸਾਉਣ ਲਈ ਫ਼ਿਲਮ 'ਸਰਕਸ' ਲੈ ਕੇ ਆ ਰਹੇ ਹਨ, ਜਿਸ 'ਚ ਡਬਲ ਧਮਾਲ ਦੇਖਣ ਨੂੰ ਮਿਲੇਗਾ। ਇੰਸਟਾਗ੍ਰਾਮ ਹੈਂਡਲ 'ਤੇ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ।

Cirkus poster

ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਦੱਸੀ ਹੈ। ਇਹ ਫ਼ਿਲਮ ਸਾਲ 2022 'ਚ ਕ੍ਰਿਸਮਸ ਦੇ ਮੌਕੇ 'ਤੇ ਹੀ ਰਿਲੀਜ਼ ਹੋਵੇਗੀ। ਫ਼ਿਲਮ 'ਚ ਰਣਵੀਰ ਸਿੰਘ ਡਬਲ ਰੋਲ 'ਚ ਨਜ਼ਰ ਆਉਣਗੇ।

rohit shetty and ranvir singh

ਰੋਹਿਤ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਸਰਕਸ ਦਾ ਪੋਸਟਰ ਲੁੱਕ ਸ਼ੇਅਰ ਕੀਤਾ ਹੈ। ਜਿਸ 'ਚ ਰਣਵੀਰ ਸਿੰਘ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ , ਪੂਜਾ ਹੇਗੜੇ, ਵਰੁਣ ਸ਼ਰਮਾ, ਜਾਨੀ ਲਿਵਰ ਸਮੇਤ ਕਈ ਮਸ਼ਹੂਰ ਸਿਤਾਰੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਰਣਵੀਰ ਸਿੰਘ ਤੋਂ ਇਲਾਵਾ ਵਰੁਣ ਸ਼ਰਮਾ ਵੀ ਡਬਲ ਰੋਲ ਕਰਦੇ ਨਜ਼ਰ ਆਉਣਗੇ।

cirkus movie first poster

ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਨਿਰਦੇਸ਼ਕ ਨੇ ਕੈਪਸ਼ਨ 'ਚ ਲਿਖਿਆ- ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਸਿਨੇਮਾਘਰਾਂ 'ਚ ਵਾਪਸ ਲੈ ਕੇ ਆਉਣ। ਗੋਲਮਾਲ 16 ਸਾਲ ਪਹਿਲਾਂ ਰਿਲੀਜ਼ ਹੋਈ ਸੀ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਨੇ ਮੈਨੂੰ ਬਣਾਇਆ ਜੋ ਮੈਂ ਅੱਜ ਹਾਂ। ਸਰਕਸ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕ੍ਰਿਸਮਸ ਦਾ ਤੋਹਫ਼ਾ ਹੈ। ਕਿਉਂਕਿ ਇਸ ਸਰਕਸ ਵਿੱਚ ਬਹੁਤ ਜ਼ਿਆਦਾ ਗੋਲਮਾਲ ਹੈ। ਇਸ ਪੋਸਟ ਉੱਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਫ਼ਿਲਮ ਸਰਕਸ ਸੰਜੀਵ ਕੁਮਾਰ ਅਤੇ ਦੇਵੇਨ ਵਰਮਾ ਦੀ ਫ਼ਿਲਮ ਅੰਗੂਰ ਦੀ ਰੀਮੇਕ ਹੈ। ਇਹ ਫਿਲਮ ਸ਼ੇਕਸਪੀਅਰ ਦੇ ਨਾਟਕ ' The Comedy of Errors' 'ਤੇ ਆਧਾਰਿਤ ਸੀ। ਰੋਹਿਤ ਸ਼ੈੱਟੀ ਦੀ ਪਿਛਲੀ ਫ਼ਿਲਮ 'ਸੂਰਿਆਵੰਸ਼ੀ' ਰਿਲੀਜ਼ ਹੋਈ ਸੀ, ਜੋ ਹਿੱਟ ਰਹੀ ਸੀ ।

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਮਨਾਈ ਵਿਆਹ ਦੀ 5ਵੀਂ ਮਹੀਨੇ ਦੀ ਵਰ੍ਹੇਗੰਢ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network