
Rohit Shetty talk about about Deepika & Ranveer: ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸਰਕਸ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫ਼ਿਲਮ 'ਚ ਅਭਿਨੇਤਾ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਹਨ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੂਕੋਣ ਫ਼ਿਲਮ 'ਚ ਕੈਮਿਓ ਕਰਦੀ ਨਜ਼ਰ ਆਵੇਗੀ। ਫ਼ਿਲਮ ਦੇ ਗੀਤ ਕਰੰਟ ਲਗਾ ਰੇ 'ਚ ਦੀਪਿਕਾ ਤੇ ਰਣਵੀਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਹੁਣ ਰੋਹਿਤ ਸ਼ੈੱਟੀ ਨੇ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਲੈ ਕੇ ਦਿਲਚਸਪ ਗੱਲਾਂ ਦੱਸਿਆਂ ਹਨ।

ਦੱਸ ਦਈਏ ਕਿ ਫ਼ਿਲਮ 'ਸਰਕਸ' ਦੇ ਵਿੱਚ ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਦੂਜੀ ਵਾਰ ਇੱਕਠੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਰਣਵੀਰ ਰੋਹਿਤ ਨਾਲ ਫ਼ਿਲਮ 'ਸਿੰਬਾ' 'ਚ ਕੰਮ ਕਰ ਚੁੱਕੇ ਹਨ। ਜਦੋਂਕਿ ਰੋਹਿਤ ਰਣਵੀਰ ਤੋਂ ਪਹਿਲਾਂ ਉਨ੍ਹਾਂ ਪਤਨੀ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਫ਼ਿਲਮ ਚੇਨਈ ਐਕਸਪ੍ਰੈਸ ਵਿੱਚ ਕੰਮ ਕਰ ਚੁੱਕੇ ਹਨ। ਅਜਿਹੇ 'ਚ ਰੋਹਿਤ ਸ਼ੈੱਟੀ ਨੇ ਰਣਵੀਰ ਅਤੇ ਦੀਪਿਕਾ ਨਾਲ ਆਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ।
ਹਾਲ ਹੀ 'ਚ ਆਪਣੇ ਇੱਕ ਇੰਟਰਵਿਊ ਦੌਰਾਨ ਰੋਹਿਤ ਕੋਲੋਂ ਦੀਪਿਕਾ ਅਤੇ ਰਣਵੀਰ ਨਾਲ ਕੰਮ ਕਰਨ ਦੇ ਤਜ਼ਰਬੇ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ 'ਚ ਰੋਹਿਤ ਸ਼ੈੱਟੀ ਨੇ ਦੱਸਿਆ ਕਿ ਭਾਵੇਂ ਦੀਪਿਕਾ ਅਤੇ ਰਣਵੀਰ ਪਤੀ-ਪਤਨੀ ਹਨ ਪਰ ਉਨ੍ਹਾਂ ਨਾਲ ਕੰਮ ਕਰਨਾ ਅਤੇ ਨਿਰਦੇਸ਼ਨ ਕਰਨਾ ਕਾਫੀ ਵੱਖਰਾ ਹੈ। ਰੋਹਿਤ ਦੇ ਇਸ ਜਵਾਬ ਨੇ ਬਾਲੀਵੁੱਡ ਦੀ ਪਾਵਰ ਕਪਲ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਦੋਹਾਂ ਕਲਾਕਾਰਾਂ ਬਾਰੇ ਗੱਲ ਕਰਦੇ ਹੋਏ ਰੋਹਿਤ ਨੇ ਅੱਗੇ ਦੱਸਿਆ, 'ਜਿੱਥੇ ਦੀਪਿਕਾ ਪਾਦੁਕੋਣ ਇੱਕ ਕੰਟਰੋਲ ਕਰਨ ਵਾਲੀ ਅਦਾਕਾਰਾ ਹੈ, ਉੱਥੇ ਰਣਵੀਰ ਉਸ ਦੇ ਬਿਲਕੁਲ ਉਲਟ ਹਨ। ਰਣਵੀਰ ਇੱਕ ਜਨਰੇਟਰ ਦੀ ਤਰ੍ਹਾਂ ਹੈ ਜੋ ਚਲਦਾ ਰਹਿੰਦਾ ਹੈ। ਉਹ ਬਹੁਤ ਮਿਹਨਤੀ ਹੈ। ਮੈਨੂੰ ਲੱਗਦਾ ਹੈ ਕਿ ਰਣਵੀਰ ਵੱਖਰਾ ਹੈ, ਸਾਨੂੰ ਉਸ ਨੂੰ ਕਾਬੂ ਕਰਨਾ ਹੋਵੇਗਾ। ਜਦੋਂ ਕਿ ਦੀਪਿਕਾ ਜਾਣਦੀ ਹੈ ਕਿ ਉਹ ਕੀ ਕਰ ਰਹੀ ਹੈ। ਇੱਥੋਂ ਤੱਕ ਕਿ ਰਣਵੀਰ ਵੀ ਜਾਣਦੇ ਹਨ ਕਿ ਜਦੋਂ ਕਾਮੇਡੀ ਦੀ ਗੱਲ ਆਉਂਦੀ ਹੈ ਤਾਂ ਉਹ ਕਾਫੀ ਮਿਹਨਤ ਕਰਦੇ ਹਨ।

ਹੋਰ ਪੜ੍ਹੋ: ਸਿਧਾਰਥ ਸ਼ੁਕਲਾ ਨੇ 17 ਸਾਲ ਪਹਿਲਾਂ ਭਾਰਤ ਨੂੰ ਦਿਵਾਇਆ ਸੀ ਇਹ ਖ਼ਾਸ ਪੁਰਸਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਫ਼ਿਲਮ 'ਸਰਕਸ' ਦੇ ਗੀਤ 'ਕਰੰਟ ਲਗਾ ਰੇ' ਲਈ ਸਟਾਰ ਜੋੜੇ ਨੂੰ ਨਿਰਦੇਸ਼ਤ ਕਰਨ ਦੇ ਆਪਣੇ ਅਨੁਭਵ ਈਬਾਰੇ ਇੱਕ ਕਿੱਸਾ ਸਾਂਝਾ ਕਰਦੇ ਹੋਏ ਰੋਹਿਤ ਸ਼ੈੱਟੀ ਨੇ ਕਿਹਾ, 'ਰਣਵੀਰ ਸਿੰਘ ਨੇ ਇਸ ਗੀਤ ਲਈ ਲਗਭਗ 10 ਦਿਨ ਤੱਕ ਅਭਿਆਸ ਕੀਤਾ ਸੀ, ਜਦੋਂ ਕਿ ਦੀਪਿਕਾ ਪਾਦੂਕੋਣ ਸਿੱਧੇ ਸੈੱਟ 'ਤੇ ਆ ਗਈ ਤੇ ਗੀਤ ਦੀ ਸ਼ੂਟਿੰਗ ਕਰਨ ਲੱਗੀ। ਗੀਤ 'ਚ ਦੀਪਿਕਾ ਅਤੇ ਰਣਵੀਰ ਦੀ ਕੈਮਿਸਟਰੀ ਨੂੰ ਵੀ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਲੋਕ ਉਨ੍ਹਾਂ ਦੇ ਡਾਂਸ ਮੂਵ ਦੇ ਦੀਵਾਨੇ ਹੋ ਗਏ ਹਨ।