26 ਸਾਲ ਪਹਿਲਾਂ ਅੱਜ ਦੇ ਦਿਨ ਸੁਸ਼ਮਿਤਾ ਸੇਨ ਨੇ ‘ਮਿਸ ਯੂਨੀਵਰਸ’ ਦਾ ਖਿਤਾਬ ਜਿੱਤ ਕੇ ਵਧਾਇਆ ਸੀ ਭਾਰਤ ਦਾ ਮਾਣ, ਬੁਆਏਫ੍ਰੈਂਡ ਨੇ ਭਾਵੁਕ ਪੋਸਟ ਪਾ ਕੇ ਕੀਤਾ ਵਿਸ਼

written by Lajwinder kaur | May 21, 2020

ਕੁਝ ਖ਼ਾਸ ਲੋਕ ਹੁੰਦੇ ਨੇ ਜੋ ਅਜਿਹੇ ਕੰਮ ਕਰ ਜਾਂਦੇ ਨੇ ਜਿਸ ਦੇ ਨਾਲ ਮਾਪਿਆਂ ਤੇ ਦੇਸ਼ ਦਾ ਨਾਮ ਵੀ ਪੂਰੀ ਦੁਨੀਆ ‘ਚ ਰੋਸ਼ਨ ਹੋ ਜਾਂਦਾ ਹੈ । ਠੀਕ 26 ਸਾਲ ਪਹਿਲਾਂ ਭਾਰਤ ਅੱਜ ਦੇ ਦਿਨ ਜਸ਼ਨ ਮਨਾ ਰਿਹਾ ਸੀ ਤੇ ਲੋਕ ਖੁਸ਼ੀ ਦੇ ਨਾਲ ਝੂਮ ਰਹੇ ਸੀ । ਪੂਰੇ ਵਿਸ਼ਵ ‘ਚ ਇੱਕ ਹੀ ਨਾਂਅ ਦੀ ਚਰਚਾ ਹੋ ਰਹੀ ਸੀ, ਸੁਸ਼ਮਿਤਾ ਸੇਨ ਦੀ । 1994 ‘ਚ ਅੱਜ ਦੇ ਦਿਨ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ । ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ।

ਇਸ ਖ਼ਾਸ ਦਿਨ ‘ਤੇ ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਨੇ ਅਦਾਕਾਰਾ ਦੇ ਲਈ ਸਪੈਸ਼ਲ ਪੋਸਟ ਪਾਉਂਦੇ ਹੋਏ ਉਨ੍ਹਾਂ ਦੀ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘26 ਸਾਲ ਮੇਰੀ ਜਾਨ, ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਮਾਣ ਮਹਿਸੂਸ ਕਰਵਾਇਆ ਸੀ ਤੇ ਅੱਜ ਵੀ ਕਰਵਾ ਰਹੇ ਹੋ’  ਤੇ ਨਾਲ ਹੀ ਰੋਹਮਾਨ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਦੇ ਨਾਲ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਸੀ । ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ‘ਚ ਸਿੰਗਲ ਮਦਰ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਰੇਨੀ ਤੇ ਆਲੀਸ਼ਾ ਨੂੰ ਗੋਦ ਲਿਆ ਸੀ । ਉਹ ਅਕਸਰ ਹੀ ਆਪਣੀ ਬੇਟੀਆਂ ਤੇ ਬੁਆਏ ਫ੍ਰੈਂਡ ਰੋਹਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ ।

You may also like