ਰੋਮੀ ਟਾਹਲੀ ਨੇ ਆਪਣੀ ਪਤਨੀ ਮਿਸ ਪੂਜਾ ਨੂੰ ਬਰਥਡੇਅ ‘ਤੇ ਗਿਫਟ ਕੀਤੀ ਲਗਜ਼ਰੀ ਕਾਰ ‘Maserati Levante’, ਦੇਖੋ ਤਸਵੀਰਾਂ

written by Lajwinder kaur | December 08, 2021

ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ (miss pooja birthday )ਦਾ ਬਰਥਡੇਅ ਲੰਘਿਆ ਹੈ। ਇਹ ਸਾਲ ਉਨ੍ਹਾਂ ਲਈ ਬਹੁਤ ਹੀ ਖ਼ਾਸ ਰਿਹਾ ਹੈ ਕਿਉਂਕਿ ਇਸੇ ਸਾਲ ਉਹ ਪਹਿਲੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਨਾਲ ਹੀ ਆਪਣੀ ਮੈਰਿਡ ਲਾਈਫ ਨੂੰ ਰਵੀਲ ਕੀਤਾ ਹੈ। ਉਨ੍ਹਾਂ ਨੇ ਆਪਣੀ ਪਤੀ ਰੋਮੀ ਟਾਹਲੀ ਅਤੇ ਬੇਟੇ ਅਲਾਪ ਸਿੰਘ ਟਾਹਲੀ ਦੇ ਨਾਲ ਦਰਸ਼ਕਾਂ ਨੂੰ ਰੁਬਰੂ ਕਰਵਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਨਵਾਂ ਬਿਜ਼ਨੈਸ ਵੀ ਸ਼ੁਰੂ ਕੀਤਾ ਹੈ।

ਹੋਰ  ਪੜ੍ਹੋ : ਗਾਇਕ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ, ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

Miss pooja son

ਉਨ੍ਹਾਂ ਦੇ ਪਤੀ ਰੋਮੀ ਨੇ ਇਸ ਵਾਰ ਮਿਸ ਪੂਜਾ ਦਾ ਜਨਮਦਿਨ ਖ਼ਾਸ ਅੰਦਾਜ਼ ਦੇ ਨਾਲ ਮਨਾਉਂਦੇ ਹੋਏ ਉਨ੍ਹਾਂ ਨੂੰ ਲਗਜ਼ਰੀ ਕਾਰ ਗਿਫਟ ਕੀਤੀ ਹੈ। ਜੀ ਹਾਂ ਉਨ੍ਹਾਂ ਨੇ Maserati Levante ਕਾਰ ਮਿਸ ਪੂਜਾ ਨੂੰ ਤੋਹਫੇ ‘ਚ ਦਿੱਤੀ ਹੈ। ਰੋਮੀ ਟਾਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ belated ਬਰਥਡੇਅ ਜਾਨੇਮਨ... ਇਹ ਤੁਹਾਡਾ ਜਨਮਦਿਨ ਦਾ ਬਹੁਤ ਹੀ ਯੋਗ ਤੋਹਫ਼ਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਹੈ..ਲਵ ਯੂ...#maserati #levante #2022 #bdaygift’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

ਹੋਰ  ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

inisde image of maserati levante 2022 birthday gift of miss pooja

ਦੱਸ ਦਈਏ ਮਿਸ ਪੂਜਾ ਦਾ ਵਿਆਹ ਰੋਮੀ ਟਾਹਲੀ (Romy Tahlie) ਦੇ ਨਾਲ ਹੋਇਆ ਹੈ। ਰੋਮੀ ਟਾਹਲੀ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਏਨੀਂ ਦਿਨੀਂ ਇਹ ਜੋੜੀ ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਜੇ ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬੀ ਮਿਊਜ਼ਿਕ ਦੇ ਨਾਲ ਉਹ ਬਾਲੀਵੁੱਡ ਦੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 

View this post on Instagram

 

A post shared by Romy Tahlie (@romi_tahli)

 

You may also like