ਰੋਮੀ ਟਾਹਲੀ ਲੈ ਕੇ ਪੇਸ਼ ਨੇ ਆਪਣਾ ਨਵਾਂ ਗੀਤ ‘HOW MUCH TIME’, ਵੇਖੋ ਵੀਡੀਓ

written by Lajwinder kaur | April 28, 2019

ਪੰਜਾਬੀ ਇੰਡਸਟਰੀ ਦੇ ਪੰਜਾਬੀ ਗਾਇਕ ਰੋਮੀ ਟਾਹਲੀ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਮਿਊਜ਼ਿਕ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਵਾਰ ਉਹ ਬੀਟ ਸੌਂਗ ਲੈ ਕੇ ਆਏ ਹਨ, ਜਿਸ ਦਾ ਨਾਮ ਹੈ ‘ਹਾਓ ਮਚ ਟਾਈਮ’। ਇਸ ਗੀਤ ਦੇ ਬੋਲ ਅਭੀ ਨੇ ਲਿਖੇ ਹਨ ਤੇ ਮਿਊਜ਼ਿਕ ਕੁਨਾਲ ਨੇ ਦਿੱਤਾ ਹੈ। Jcee Dhanoa ਵੱਲੋਂ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਖੂਬਸੂਤ ਥਾਵਾਂ ਉੱਤੇ ਵੀਡੀਓ ਨੂੰ ਸ਼ੂਟ ਕੀਤਾ ਗਿਆਹੈ। ਵੀਡੀਓ ਚ ਅਦਾਕਾਰੀ ਵੀ ਖੁਦ ਰੋਮੀ ਟਾਹਲੀ ਨੇ ਕੀਤੀ ਹੈ। ਇਸ ਗੀਤ 'ਚ ਉਨ੍ਹਾਂ ਨੇ ਮੁਟਿਆਰ ਦੀ ਸੁੰਦਰਤਾ ਨੂੰ ਆਪਣੀ ਗਾਇਕੀ ਦੇ ਰਾਹੀਂ ਪੇਸ਼ ਕੀਤਾ ਹੈ। ਇਸ ਗੀਤ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲੁਸਿਵ ਚਲਾਇਆ ਜਾ ਰਿਹਾ ਹੈ। ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ

ਦੱਸ ਦਈਏ ਉਹ ਪ੍ਰਮੋਟਰ ਦਾ ਕੰਮ ਵੀ ਕਰਦੇ ਹੋਏ ਗਾਇਕੀ 'ਚ ਵੀ ਆਪਣਾ ਕਦਮ ਰੱਖ ਚੁੱਕੇ ਹਨ। ਉਹ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ। ਰੋਮੀ ਟਾਹਲੀ ਨੇ ਮਿਊਜ਼ਿਕ ਦੀ ਗਰੈਜੂਏਸ਼ਨ ਅਮਰੀਕਾ ਤੋਂ ਕੀਤੀ ਹੋਈ ਹੈ ਤੇ ਉਹ ਲਗਭਗ ਹਰ ਸਾਜ ਵਾਜ ਲੈਂਦੇ ਹਨ ਜਿਵੇਂ ਹਰਮੋਨੀਅਮ, ਢੋਲਕੀ, ਤਬਲਾ, ਗਿਟਾਰ ਆਦਿ।

You may also like