
ਕੋਰੋਨਾ ਵਾਇਰਸ ਨੇ ਪੂਰੇ ਸੰਸਾਰ ‘ਚ ਕਹਿਰ ਮਚਾਇਆ ਹੋਇਆ ਹੈ । ਜਿਸਦੇ ਚੱਲਦੇ ਪੂਰੇ ਸੰਸਾਰ ‘ਚ ਮਾਸਕ ਦੀ ਕਮੀ ਆ ਗਈ ਹੈ । ਅਜਿਹੇ ‘ਚ ਇੰਡੀਆ ‘ਚ ਵੀ ਮਾਸਕ ਦੀ ਕਮੀ ਆ ਗਈ ਹੈ । ਜਿਸਦੇ ਚੱਲਦੇ ਟੀਵੀ ਤੇ ਬਾਲੀਵੁੱਡ ਦੇ ਅਦਾਕਾਰ ਰੋਨਿਤ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਲੋਕਾਂ ਨੂੰ ਸਿਖਾਇਆ ਹੈ ਕਿ ਕਿਵੇਂ ਅਸਾਨ ਤਰੀਕੇ ਦੇ ਨਾਲ ਸਿਰਫ ਇੱਕ ਟੀ-ਸ਼ਰਟ ਦੇ ਨਾਲ ਮਾਸਕ ਬਣਾ ਸਕਦੇ ਹੋ । ਮਾਸਕ ਦੇ ਨਾਲ ਕੋਰੋਨਾ ਵਾਇਰਸ ਵਰਗੀ ਕਈ ਬਿਮਾਰੀਆਂ ਤੋਂ ਬਚਾ ਸਕਦੇ ਹੋ ।
No mask? Tension nahin Leneka! Simple hai! pic.twitter.com/NSNPMikDZ3
— Ronit Bose Roy (@RonitBoseRoy) April 20, 2020
ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ਜਿਸਦੇ ਚੱਲਦੇ ਇੱਕ ਮਿਲੀਅਨ ਤੋਂ ਵੱਧ ਵਾਰ ਇਸ ਵੀਡੀਓ ਨੂੰ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕ ਕਮੈਂਟਸ ਕਰਕੇ Genius Idea ਦੱਸ ਰਹੇ ਨੇ ।
ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤ ਲੋਕਾਂ ਦੇ ਮਾਮਲੇ ਵੱਧਦੇ ਜਾ ਰਹੇ ਨੇ । ਹੁਣ ਤੱਕ ਇੰਡੀਆ ‘ਚ ਵੀ 18,601 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 590 ਮੌਤਾਂ ਇਸ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ । ਇਸ ਲਈ ਕੋਰੋਨਾ ਤੋਂ ਬਚਣ ਲਈ ਸਰਕਾਰ ਵੱਲੋਂ ਦੱਸੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਘਰ ‘ਚ ਰਹਿਣਾ ਚਾਹੀਦਾ ਹੈ ।