ਰੋਜਸ ਕੌਰ ਗਿੱਲ ਨੇ ਆਪਣੇ ਪਿਤਾ ਜੱਸੀ ਗਿੱਲ ਨੂੰ ਕੁਝ ਇਸ ਤਰ੍ਹਾਂ ਕੀਤਾ ਫਾਦਰਸ ਡੇਅ ‘ਤੇ ਵਿਸ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

Written by  Lajwinder kaur   |  June 22nd 2020 06:06 PM  |  Updated: June 22nd 2020 06:06 PM

ਰੋਜਸ ਕੌਰ ਗਿੱਲ ਨੇ ਆਪਣੇ ਪਿਤਾ ਜੱਸੀ ਗਿੱਲ ਨੂੰ ਕੁਝ ਇਸ ਤਰ੍ਹਾਂ ਕੀਤਾ ਫਾਦਰਸ ਡੇਅ ‘ਤੇ ਵਿਸ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੀਆਂ ਕਿਊਟ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਰੋਜਸ ਦੀ ਇੱਕ ਵੀਡੀਓ ਵੀ ਪਾਈ ਹੈ ਜਿਸ ‘ਚ ਉਹ ਆਪਣੇ ਪਿਤਾ ਜੱਸੀ ਗਿੱਲ ਨੂੰ ਫਾਦਰਸ ਡੇਅ ਵਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ । ਜੱਸੀ ਗਿੱਲ ਨੇ ਆਪਣੀ ਧੀ ਨੂੰ ਬਹੁਤ ਸਾਰਾ ਪਿਆਰ ਤੇ ਬਲੈਸਿੰਗ ਦਿੱਤੀਆਂ ।

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਦਰਸ਼ਕਾਂ ਨੂੰ ਰੋਜਸ ਦਾ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਜੱਸੀ ਗਿੱਲ ਜੋ ਕਿ ਲਾਕਡਾਊਨ ਹੋਣ ਕਰਕੇ ਆਪਣੇ ਪਰਿਵਾਰ ਤੋਂ ਦੂਰ ਸਨ । ਪਰ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਨੇ ਤੇ ਆਪਣੀ ਬੇਟੀ ਦੇ ਨਾਲ ਖੂਬ ਮਸਤੀ ਤੇ ਕੁਆਲਟੀ ਟਾਈਮ ਬਿਤਾ ਰਹੇ ਨੇ।

 ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਹਿੰਦੀ ਫ਼ਿਲਮ ‘ਪੰਗਾ’ ‘ਚ ਨਜ਼ਰ ਆਏ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ । ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਜੱਸੀ ਗਿੱਲ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network