Advertisment

ਸਰਦੀਆਂ ਵਿੱਚ ਹੀਟਰ ਸੇਕਣ ਦੀ ਸ਼ੌਕੀਨ ਹੋ ਤਾਂ ਇਹਨਾਂ ਗੱਲਾਂ ਵੱਲ ਦਿਓ ਧਿਆਨ

author-image
By Rupinder Kaler
New Update
ਸਰਦੀਆਂ ਵਿੱਚ ਹੀਟਰ ਸੇਕਣ ਦੀ ਸ਼ੌਕੀਨ ਹੋ ਤਾਂ ਇਹਨਾਂ ਗੱਲਾਂ ਵੱਲ ਦਿਓ ਧਿਆਨ
Advertisment
ਬਹੁਤ ਸਾਰੇ ਲੋਕ ਸਰਦੀਆਂ ਵਿੱਚ ਹੀਟਰ ਦੀ ਵਰਤੋਂ ਕਰਦੇ ਹਨ । ਪਰ ਇਸ ਦਾ ਜ਼ਿਆਦਾ ਇਸਤੇਮਾਲ ਤੁਹਾਡੀ ਸਿਹਤ ਲਈ ਹਾਨੀਕਾਰਨ ਵੀ ਹੋ ਸਕਦੀ ਹੈ ।ਹੀਟਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬਿਮਾਰੀ ਬਣ ਸਕਦੀ ਹੈ। ਹੋਰ ਪੜ੍ਹੋ :
Advertisment
 heater ਕਦੀ-ਕਦੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਇਸ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਗੈਸ ਜਮਾਂ ਹੁੰਦੀ ਹੈ ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ,
Advertisment
ਹੀਟਿੰਗ ਸਿਸਟਮ ਅਤੇ ਸਿਗਰੇਟ ਦੇ ਧੂੰਏ ਵਿਚ ਵੀ ਪਾਈ ਜਾਂਦੀ ਹੈ। ਇਹ ਗੈਸ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਘਾਤਕ ਹੁੰਦੀ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ।  heater ਕਿਉਂਕਿ ਇਹ ਗੈਸ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈਡ ਬਲੱਡ ਸੈਲਸ ‘ਤੇ ਗਲਤ ਪ੍ਰਭਾਵ ਪਾਉਂਦੀ ਹੈ। ਜਿਸ ਕਾਰਨ ਸਿਰ ਦਰਦ, ਸਾਹ ਲੈਣ ਵਿਚ ਪਰੇਸ਼ਾਨੀ, ਘਬਰਾਹਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਪੇਟ ਵਿਚ ਪਰੇਸ਼ਾਨੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਆਦਿ ਮੁਸ਼ਕਲਾਂ ਆ ਸਕਦੀਆਂ ਹਨ। room-heater ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀਟਰ ਜਾਂ ਬਲੋਅਰ ਚਲਾਓ ਤਾਂ ਘਰ ਦੀਆਂ ਖਿੜਕੀਆਂ ਨੂੰ ਜਾਂ ਦਰਵਾਜ਼ਿਆਂ ਨੂੰ ਖੋਲ ਕੇ ਰੱਖੇ, ਜਿਸ ਨਾਲ ਹਵਾ ਆਉਂਦੀ ਰਹੇ। ਇਹ ਵੀ ਸੁਨਿਸ਼ਚਿਤ ਕਰ ਲਓ ਕਿ ਕਮਰੇ ਵਿਚ ਵੈਂਟੀਲੇਸ਼ਨ ਸਹੀ ਹੋਵੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment