ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦਾ ਅੱਜ ਹੈ ਜਨਮ ਦਿਨ, ਨਿਸ਼ਾ ਬਾਨੋ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

written by Shaminder | September 12, 2020

ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦਾ ਜਨਮ ਦਿਨ ਹੈ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ ।ਰੌਸ਼ਨ ਪ੍ਰਿੰਸ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਘਰਸ਼ ਬਾਰੇ ਦੱਸਾਂਗੇ ।ਰੌਸ਼ਨ ਪ੍ਰਿੰਸ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਰ ਤਰ੍ਹਾਂ ਦੇ ਗੀਤ ਦਿੱਤੇ ਨੇ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । https://www.instagram.com/p/CFBa7NnB0kd/ ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਹੁਨਰ ਵਿਖਾ ਚੁੱਕੇ ਨੇ । ਪੰਜਾਬ ਦੇ ਬੰਗਾ ਸ਼ਹਿਰ ਨਾਲ ਸਬੰਧਤ ਇਸ ਫਨਕਾਰ ਅਤੇ ਅਦਾਕਾਰ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਪਰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਰੌਸ਼ਨ ਪ੍ਰਿੰਸ ਦਾ ਅਸਲ ਨਾਂਅ ਰਾਜੀਵ ਹੈ ਅਤੇ ਰੌਸ਼ਨ ਉਨ੍ਹਾਂ ਦੇ ਦਾਦੇ ਦਾ ਨਾਂਅ ਹੈ ਜਿਨ੍ਹਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਵੱਲੋਂ ਲਾਏ ਗਾਇਕੀ ਦੇ ਬੂਟੇ ਨੂੰ ਅੱਗੇ ਵਧਾ ਰਹੇ ਨੇ ਰੌਸ਼ਨ ਪ੍ਰਿੰਸ । https://www.instagram.com/p/CCjLRKcA8kv/ ਰੌਸ਼ਨ ਪ੍ਰਿੰਸ ਦਾ ਛੋਟਾ ਨਾਂਅ ਪ੍ਰਿੰਸ ਹੈ । ਰੌਸ਼ਨ ਪ੍ਰਿੰਸ ਜਿੱਥੇ ਇੱਕ ਵਧੀਆ ਗਾਇਕ ਅਤੇ ਅਦਾਕਾਰ ਹਨ ਉੱਥੇ ਹੀ ਬਹੁਤ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ ।ਉਨ੍ਹਾਂ ਦੇ ਲਿਖੇ ਕਈ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ ,ਬਲਕਾਰ ਸਿੱਧੂ ਸਣੇ ਕਈ ਗਾਇਕਾਂ ਨੇ ਗਾਏ ਹਨ । ਸਭ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਗਾਇਆ ਸੀ ਛੰਮ-ਛੰਮ ਰੋਣ ਅੱਖੀਆਂ ।

0 Comments
0

You may also like