ਰੌਸ਼ਨ ਪ੍ਰਿੰਸ ਕੈਨੇਡਾ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਫੁਰਸਤ ਦੇ ਪਲ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

Written by  Aaseen Khan   |  July 22nd 2019 01:19 PM  |  Updated: July 22nd 2019 01:19 PM

ਰੌਸ਼ਨ ਪ੍ਰਿੰਸ ਕੈਨੇਡਾ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਫੁਰਸਤ ਦੇ ਪਲ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

ਰੌਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦਾ ਉਹ ਨਾਮ ਜਿਹੜੇ ਲਗਾਤਾਰ ਹਿੱਟ ਗੀਤਾਂ ਦੇ ਨਾਲ ਨਾਲ ਆਪਣੀਆਂ ਫ਼ਿਲਮਾਂ ਨਾਲ ਵੀ ਚਰਚਾ 'ਚ ਬਣੇ ਰਹਿੰਦੇ ਹਨ। ਪਰ ਇਸ ਵਾਰ ਕਿਸੇ ਗੀਤ ਜਾਂ ਫ਼ਿਲਮ ਕਰਕੇ ਚਰਚਾ 'ਚ ਨਹੀਂ ਆਏ ਸਗੋਂ ਪਰਿਵਾਰ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਚਲਦਿਆਂ ਸੁਰਖ਼ੀਆਂ 'ਚ ਆਏ ਹਨ। ਜੀ ਹਾਂ ਲਗਾਤਾਰ ਕਈ ਫ਼ਿਲਮਾਂ ਦੇ ਸ਼ੂਟ 'ਚ ਰੁੱਝੇ ਰੌਸ਼ਨ ਪ੍ਰਿੰਸ ਜਿਹੜੀਆਂ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋਣ ਜਾ ਰਹੀਆਂ ਹਨ ਹੁਣ ਇਹਨਾਂ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਪਰਿਵਾਰ ਨਾਲ ਕੈਨੇਡਾ 'ਚ ਛੁੱਟੀਆਂ ਮਨਾ ਰਹੇ ਹਨ।

ਰੌਸ਼ਨ ਪ੍ਰਿੰਸ ਆਪਣੇ ਪਰਿਵਾਰ ਨਾਲ ਹੀ ਨਹੀਂ ਸਗੋਂ ਆਪਣੇ ਸਰੋਤਿਆਂ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਉਹਨਾਂ ਸਭ ਦੇ ਨਾਲ ਇਹ ਖ਼ੁਸ਼ੀ ਦੇ ਪਲ ਮਾਣ ਰਹੇ ਹਨ। ਖ਼ਾਸ ਕਰਕੇ ਰੌਸ਼ਨ ਪ੍ਰਿੰਸ ਦਾ ਕਿਊਟ ਜਿਹਾ ਬੇਟਾ ਗੌਰਿਕ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਪਿਛਲੇ ਦਿਨੀਂ ਮੁੰਡਾ ਫਰੀਦਕੋਟੀਆ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਬੈਕ ਟੂ ਬੈਕ ਕਈ ਪ੍ਰੋਜੈਕਟ ਲੈ ਕੇ ਆ ਰਹੇ ਹਨ।

ਹੋਰ ਵੇਖੋ : ਹਾਰਬੀ ਸੰਘਾ ਨੇ ਧਾਰਿਆ ਦਰਸ਼ਨ ਲੱਖੇਵਾਲ ਦਾ ਰੂਪ, ਗਾਇਆ 'ਨੰਗਪੁਣਾ' ਗੀਤ, ਦੇਖੋ ਵੀਡੀਓ

 

View this post on Instagram

 

Family Vacations Day 2 : #Whistler, BC .. Canada #WhistlerVillage #ValleaLumina #RelaxDay #LongDrive

A post shared by Rosshan Prince (@theroshanprince) on

ਦੱਸ ਦਈਏ ਰੌਸ਼ਨ ਪ੍ਰਿੰਸ ਆਉਣ ਵਾਲੇ ਸਮੇਂ 'ਚ ਨਾਨਕਾ ਮੇਲ, ਲੱਡੂ ਬਰਫ਼ੀ, ਅਤੇ ਬੂ ਮੈਂ ਡਰਗੀ ਕਾਮੇਡੀ ਹਾਰਰ ਮੂਵੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾ ਰਹੇ ਰੌਸ਼ਨ ਪ੍ਰਿੰਸ ਬਹੁਤ ਜਲਦ ਸਿਨੇਮਾ 'ਤੇ ਧਮਾਕੇਦਾਰ ਵਾਪਸੀ ਕਰਨਗੇ।

 

View this post on Instagram

 

Family Vacations Day 1 : #Victoria, BC .. Canada #FerryRide #ParliamentHouse

A post shared by Rosshan Prince (@theroshanprince) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network