ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਬੇਵਫਾਈਆਂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  September 03rd 2020 01:38 PM  |  Updated: September 03rd 2020 01:38 PM

ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਬੇਵਫਾਈਆਂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ‘ਬੇਵਫਾਈਆਂ’ (Bewafaiyan) ਟਾਈਟਲ ਹੇਠ ਉਹ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਰੌਸ਼ਨ ਪ੍ਰਿੰਸ ਨੇ ਆਪਣੀ ਮਿੱਠੀ ਆਵਾਜ਼ ‘ਚ ਗਾਇਆ ਹੈ ।

ਜੇ ਗੱਲ ਕਰੀਆ ਗੀਤ ਦੇ ਬੋਲਾਂ ਦੀ ਤਾਂ ਉਹ ਬੰਟੀ ਭੁੱਲਰ ਨੇ ਲਿਖੇ ਨੇ ਤੇ ਮਿਊਜ਼ਿਕ ਬਲੈਕ ਵਾਇਰਸ ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ Director MG ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰੌਸ਼ਨ ਪ੍ਰਿੰਸ ਤੇ ਫੀਮੇਲ ਮਾਡਲ ਸੋਨਲ ਸਿੰਘ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network