ਬਾਲੀਵੁੱਡ ਦੇ ਮਸ਼ਹੂਰ ਮਿਊਜ਼ਕ ਡਾਇਰੈਕਟਰ ਵਾਜਿਦ ਖ਼ਾਨ ਦੇ ਦਿਹਾਂਤ ‘ਤੇ ਪਾਲੀਵੁੱਡ ਜਗਤ ਨੇ ਵੀ ਜਤਾਇਆ ਦੁੱਖ

Written by  Lajwinder kaur   |  June 01st 2020 10:56 AM  |  Updated: June 03rd 2020 06:58 PM

ਬਾਲੀਵੁੱਡ ਦੇ ਮਸ਼ਹੂਰ ਮਿਊਜ਼ਕ ਡਾਇਰੈਕਟਰ ਵਾਜਿਦ ਖ਼ਾਨ ਦੇ ਦਿਹਾਂਤ ‘ਤੇ ਪਾਲੀਵੁੱਡ ਜਗਤ ਨੇ ਵੀ ਜਤਾਇਆ ਦੁੱਖ

ਬਾਲੀਵੁੱਡ ਦਾ ਇੱਕ ਹੋਰ ਨਾਮੀ ਸਿਤਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ । ਹਿੰਦੀ ਫ਼ਿਲਮੀ ਜਗਤ ਦੇ ਮਸ਼ਹੂਰ ਸੰਗੀਤਕਾਰ ਭਰਾਵਾਂ ਸਾਜਿਦ-ਵਾਜਿਦ ਦੀ ਜੋੜੀ ਟੁੱਟ ਗਈ ਹੈ । ਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ । ਬਾਲੀਵੁੱਡ ਦੇ ਗਾਇਕ ਸੋਨੂੰ ਨਿਗਮ ਵੱਲੋਂ ਵਾਜਿਦ ਖ਼ਾਨ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ । ਜਿਸ ਤੋਂ  ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਫੈਲ ਗਈ ।

 

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਟਵੀਟ ਕਰਕੇ ਲਿਖਿਆ ਹੈ, ‘ਇਹ ਦੁੱਖ ਭਰੀ ਖ਼ਬਰ ਹੈ । ਇੱਕ ਗੱਲ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ ਉਹ ਹੈ ਵਾਜਿਦ ਭਾਈ ਦੀ ਹੱਸੀ । ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸੀ । ਬਹੁਤ ਜਲਦੀ ਚਲੇ ਗਏ । ਪਰਮਾਤਮਾ ਪਰਿਵਾਰ ਵਾਲਿਆਂ ਨੂੰ ਹਿੰਮਤ ਬਖਸ਼ੇ । ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਦੋਸਤ । ਇਸ ਤੋਂ ਇਲਾਵਾ ਬਾਲੀਵੁੱਡ ਗਾਇਕ ਹਰਸ਼ਦੀਪ ਕੌਰ ਨੇ ਵੀ ਵਾਜਿਦ ਖ਼ਾਨ ਦੀ ਮੌਤ ਤੇ ਦੁੱਖ ਜਤਾਇਆ ਹੈ ।

 

ਉਧਰ ਪੰਜਾਬੀ ਇੰਡਸਟਰੀ ਵੀ ਇਸ ਖ਼ਬਰ ਤੋਂ ਸਦਮੇ ‘ਚ ਹੈ । ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਨੇ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ ਵਾਜਿਦ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪਰਮਾਤਮਾ ਵਾਜਿਦ ਭਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ । ਇਹ ਖ਼ਬਰ ਬਹੁਤ ਹੀ ਬੁਰੀ ਹੈ ...ਦਿਲ ਦੁਖਾਉਣ ਵਾਲੀ ਹੈ’

 

View this post on Instagram

 

Rest in Peace Wajid Bhai.. ? Ye khabar Bahut buri hai.. dil dukhane wali hai..

A post shared by Roshan Prince (@theroshanprince) on

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵਾਜਿਦ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ , ‘ਯਕੀਨ ਨਹੀਂ ਹੋ ਰਿਹਾ ਹੈ ਕਿ ਤੁਸੀਂ ਇੰਨੀ ਜਲਦੀ ਚੱਲੇ ਗਏ, ਬਹੁਤ ਦੁੱਖ ਹੋ ਰਿਹਾ ਹੈ ।

ਦੱਸ ਦੱਈਏ ਕਿ ਵਾਜਿਦ ਖ਼ਾਨ 42 ਸਾਲ ਦੇ ਸਨ ਅਤੇ ਇਨ੍ਹਾਂ ਦੋਵੇ ਭਰਾਵਾਂ ਦੀ ਜੋੜੀ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਵਿਚ ਆਪਣਾ ਸੰਗੀਤ ਦਿੱਤਾ। ਇਸ ਦੇ ਨਾਲ ਹੀ ਸਲਮਾਨ ਖ਼ਾਨ ਦੀਆਂ ਜ਼ਿਆਦਾਤਰ ਫਿਲਮਾਂ ਵਿਚ ਹੀ ਸਾਜਿਦ-ਵਾਜਿਦ ਦਾ ਹੀ ਸੰਗੀਤ ਹੁੰਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network