ਰੌਸ਼ਨ ਪ੍ਰਿੰਸ ਤੇ ਮਿਲਿੰਦ ਗਾਬਾ ਦੀ ਜੋੜੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ ‘ਫਿਕਰ’

Written by  Rupinder Kaler   |  December 04th 2019 11:06 AM  |  Updated: December 04th 2019 11:06 AM

ਰੌਸ਼ਨ ਪ੍ਰਿੰਸ ਤੇ ਮਿਲਿੰਦ ਗਾਬਾ ਦੀ ਜੋੜੀ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ ‘ਫਿਕਰ’

ਰੌਸ਼ਨ ਪ੍ਰਿੰਸ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਉੱਥੇ ਉਹ ਆਪਣੇ ਪ੍ਰਸ਼ੰਸਕਾਂ ਲਈ ਗਾਣੇ ਵੀ ਲੈ ਕੇ ਆ ਰਹੇ ਹਨ । ਰੌਸ਼ਨ ਪ੍ਰਿੰਸ ਹੁਣ ਛੇਤੀ ਹੀ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ ਹੈ । ‘ਫਿਕਰ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਰੌਸ਼ਨ ਪ੍ਰਿੰਸ ਨੇ ਆਪਣੀ ਆਵਾਜ਼ ਹੀ ਨਹੀਂ ਦਿੱਤੀ ਬਲਕਿ ਉਹਨਾਂ ਨੇ ਇਸ ਦੇ ਬੋਲ ਤੇ ਕੰਪੋਜਿੰਗ ਵੀ ਖੁਦ ਕੀਤੀ ਹੈ ।

https://www.instagram.com/p/B5nQTS0ADft/

ਗਾਣੇ ਦਾ ਮਿਊਜ਼ਿਕ ਮਿਲਿੰਦ ਗਾਬਾ ਨੇ ਤਿਆਰ ਕੀਤਾ ਹੈ ਜਦੋਂ ਕਿ ਵੀਡੀਓ ਪਰਮੋਦ ਸ਼ਰਮਾ ਰਾਣਾ ਨੇ ਬਣਾਇਆ ਹੈ । ਇਸ ਗਾਣੇ ਵਿੱਚ ਅੰਸ਼ ਸ਼ੇਖਾਵਤ ਫੀਮੇਲ ਆਰਟਿਸਟ ਦੇ ਤੌਰ ਤੇ ਕੰਮ ਕਰਨਗੇ । ਰੌਸ਼ਨ ਪ੍ਰਿੰਸ ਨੇ ਜਿਸ ਤਰ੍ਹਾਂ ਦਾ ਇਸ ਗਾਣੇ ਦਾ ਟਾਈਟਲ ਰੱਖਿਆ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਉਹਨਾਂ ਰੋਮਾਂਟਿਕ ਸੈਡ ਸੌਂਗ ਹੋਵੇਗਾ ।

https://www.instagram.com/p/B5SkAmkAqSW/

ਰੌਸ਼ਨ ਪਿੰ੍ਰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ‘ਬਿਊਟੀਫੁਲ ਬਿੱਲੋ’ ਦੀ ਸ਼ੂਟਿੰਗ ਸ਼ੁਰੂ ਹੋਈ ਹੈ । ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਰੁਬੀਨਾ ਬਾਜਵਾ ਨਜ਼ਰ ਆਉਣਗੇ ।

https://www.instagram.com/p/B5LD-1kAQXb/

ਇਹ ਫ਼ਿਲਮ ਨੀਰੂ ਬਾਜਵਾ ਐਨਟਰਟੇਨਮੈਂਟ, ਓਮ ਜੀ ਸਟਾਰ ਸਟੂਡੀਓ ਤੇ ਸਰੀਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ । ਇਸ ਫ਼ਿਲਮ ਨੂੰ ਅਮਰਿਤ ਰਾਜ ਚੱਡਾ ਡਾਇਰੈਕਟ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network