ਗਾਇਕ ਰੌਸ਼ਨ ਪ੍ਰਿੰਸ ਤੇ ਸਾਰਾ ਗੁਰਪਾਲ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ

Written by  Rupinder Kaler   |  October 12th 2019 04:25 PM  |  Updated: October 12th 2019 04:25 PM

ਗਾਇਕ ਰੌਸ਼ਨ ਪ੍ਰਿੰਸ ਤੇ ਸਾਰਾ ਗੁਰਪਾਲ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ

ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਦੀ ਸੂਟਿੰਗ ਵਿੱਚ ਰੁੱਝੇ ਹੋਏ ਹਨ । ‘Sehar’ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਯੂਰਪ ਦੇ ਸ਼ਹਿਰ ਹੰਗਰੀ ਵਿੱਚ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਸਾਵਨ ਰੂਪੋਵਾਲੀ, ਨਵ ਬਾਜਵਾ, ਧੀਰਜ ਕੁਮਾਰ, ਸਾਰਾ ਗੁਰਪਾਲ, ਜਸਵੰਤ ਰਾਠੌਰ ਤੇ ਨਿਰਮਲ ਰਿਸ਼ੀ ਸਮੇਤ ਹੋਰ ਕਈ ਵੱਡੇ ਅਦਾਕਾਰ ਦਿਖਾਈ ਦੇਣਗੇ ।

https://www.instagram.com/p/B3fFCoKgMsS/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਸਾਰਾ ਗੁਰਪਾਲ ਤੇ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਤੇ ਕਿਸੇ ਵਿਦੇਸ਼ੀ ਮੁਲਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਫਲਕ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ ।

https://www.instagram.com/p/B3brr84Bvto/

ਇਹ ਫ਼ਿਲਮ ਸਿਰਾਜੁਦੀਨ ਅੰਸਾਰੀ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਤੋਂ ਇਲਾਵਾ ਰੌਸ਼ਨ ਪ੍ਰਿੰਸ ਗਿੱਪੀ ਗਰੇਵਾਲ ਦੀ ਫ਼ਿਲਮ ਵਿੱਚ ਵੀ ਕੰਮ ਕਰ ਰਹੇ ਹਨ ਤੇ ਹੁਣ ਉਹਨਾਂ ਦੀ ਇਸ ਨਵੀਂ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਉਹ ਇਹ ਜਾਨਣ ਲਈ ਉਤਾਵਲੇ ਹਨ ਕਿ ਇਸ ਫ਼ਿਲਮ ਵਿੱਚ ਉਹ ਕਿਸ ਤਰ੍ਹਾਂ ਦਾ ਕਿਰਦਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network